ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ 'ਜੱਦੀ ਸਰਦਾਰ' ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Written by  Aaseen Khan   |  August 10th 2019 05:06 PM  |  Updated: August 10th 2019 05:09 PM

ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ 'ਜੱਦੀ ਸਰਦਾਰ' ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ 'ਜੱਦੀ ਸਰਦਾਰ' ਜਿਸ 'ਚ ਗਾਇਕ ਤੋਂ ਅਦਾਕਾਰ ਬਣੇ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਅਤੇ ਯੋਗਰਾਜ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ 6 ਸਤੰਬਰ ਨੂੰ ਪੂਰੀ ਦੁਨੀਆਂ 'ਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ 'ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੁੱਗੂ ਗਿੱਲ ਅਤੇ ਸਾਵਣ ਰੂਪੋਵਾਲ ਜ਼ਬਰਦਸਤ ਦਿੱਖ 'ਚ ਨਜ਼ਰ ਆ ਰਹੇ ਹਨ।

ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਅਤੇ ਕਰਨ ਸੰਧੂ ਵੱਲੋਂ ਲਿਖੀ ਗਈ ਹੈ। ਫ਼ਿਲਮ 'ਚ ਦਿਲਪ੍ਰੀਤ ਅਤੇ ਸਿੱਪੀ ਗਿੱਲ ਤੋਂ ਇਲਾਵਾ ਹੌਬੀ ਧਾਲੀਵਾਲ, ਗੁਰਮੀਤ ਸਾਜਨ, ਅਨੀਤਾ ਦੇਵਗਨ ਅਤੇ ਧੀਰਜ ਕੁਮਾਰ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਨਿੱਕਾ ਜ਼ੈਲਦਾਰ 3 ਦੀ ਸ਼ੁਰੂ ਹੋਈ ਐਡੀਟਿੰਗ, ਜਗਦੀਪ ਸਿੱਧੂ ਨੇ ਸਾਂਝੀ ਕੀਤੀ ਤਸਵੀਰ

ਦਿਲਪ੍ਰੀਤ ਢਿੱਲੋਂ ਅਤੇ ਸਿੱਪੀ ਗਿੱਲ ਦੋਨੋਂ ਹੀ ਗਾਇਕੀ ਤੋਂ ਅਦਾਕਾਰੀ ਵੱਲ ਗਏ ਹਨ ਤੇ ਕਈ ਫ਼ਿਲਮਾਂ ਵੀ ਦੇ ਚੁੱਕੇ ਹਨ ਜਿਹੜੀਆਂ ਦਰਸ਼ਕਾਂ ਵੱਲੋਂ ਪਸੰਦ ਕੀਤੀਆਂ ਗਈਆਂ ਹਨ। ਦੇਖਣਾ ਹੋਵੇਗਾ ਹੁਣ ਜੱਦੀ ਸਰਦਾਰ ਨਾਮ ਦੀ ਇਸ ਫ਼ਿਲਮ ਨੂੰ ਸਰੋਤੇ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network