ਵਿਛੋੜੇ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਸਿੱਪੀ ਗਿੱਲ ਆਪਣੇ ਨਵੇਂ ਗੀਤ ‘ਸੁਖੀ ਵੱਸ ਜਾਣਾ’ ‘ਚ,ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

Written by  Lajwinder kaur   |  September 06th 2019 11:17 AM  |  Updated: September 06th 2019 11:17 AM

ਵਿਛੋੜੇ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਸਿੱਪੀ ਗਿੱਲ ਆਪਣੇ ਨਵੇਂ ਗੀਤ ‘ਸੁਖੀ ਵੱਸ ਜਾਣਾ’ ‘ਚ,ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

ਪੰਜਾਬੀ ਫ਼ਿਲਮ ਜੱਦੀ ਸਰਦਾਰ ਜੋ ਕਿ ਅੱਜ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਖ਼ੂਬਸੂਰਤ ਗੀਤ ਰਿਲੀਜ਼ ਹੋ ਰਹੇ ਹਨ। ਇਸ ਵਾਰ ਫ਼ਿਲਮ ਦਾ ਸੈਡ ਸੌਂਗ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਸਿੱਪੀ ਗਿੱਲ ਨੇ ਆਪਣੇ ਦਰਦ ਭਰੀ ਆਵਾਜ਼ ਦੇ ਨਾਲ ਸੁਖੀ ਵੱਸ ਜਾਣਾ ਗਾਣੇ ਨੂੰ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਸਿੱਪੀ ਗਿੱਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ।

ਹੋਰ ਵੇਖੋ:ਵੀਤ ਬਲਜੀਤ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਾਕ’ ਫ਼ਿਲਮ ਦਾ ਨਵਾਂ ਗੀਤ ‘ਗੱਭਰੂ ਦੀ ਗੱਲ’, ਦੇਖੋ ਵੀਡੀਓ

ਗਾਣੇ ‘ਚ ਪਿਆਰ ‘ਚ ਆਏ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਗਾਣੇ ਨੂੰ ਸਿੱਪੀ ਗਿੱਲ ਤੇ ਸਾਵਨ ਰੂਪੋਵਾਲੀ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਬੋਲ ਨਾਮੀ ਗੀਤਕਾਰ ਮਨਿੰਦਰ ਕੈਲੀ ਦੀ ਕਲਮ ‘ਚੋਂ ਨਿਕਲੇ ਤੇ ਦੇਸੀ ਰੂਟਜ਼ ਨੇ ਆਪਣੇ ਮਿਊਜ਼ਿਕ ਨਾਲ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਨੇ। ਇਸ ਗਾਣਾ ਦਾ ਪੀਟੀਸੀ ਪੰਜਾਬੀ ਉੱਤੇ ਵਰਡਲ ਪ੍ਰੀਮੀਅਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਣੇ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਵੀ ਇਸ ਗਾਣੇ ਨੂੰ ਦੇਖਿਆ ਜਾ ਸਕਦਾ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network