Advertisment

ਜਗਦੀਪ ਸਿੱਧੂ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਾਲ ਜਲਦ ਕਰਨਗੇ ਵੱਡੇ ਦਾ ਪ੍ਰੋਜੈਕਟ ਐਲਾਨ,ਕੀ ਐਮੀ ਵਿਰਕ ਹੋਣਗੇ ਤੀਜੇ ਸਟਾਰ ?

author-image
By Aaseen Khan
New Update
ਜਗਦੀਪ ਸਿੱਧੂ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਾਲ ਜਲਦ ਕਰਨਗੇ ਵੱਡੇ ਦਾ ਪ੍ਰੋਜੈਕਟ ਐਲਾਨ,ਕੀ ਐਮੀ ਵਿਰਕ ਹੋਣਗੇ ਤੀਜੇ ਸਟਾਰ ?
Advertisment
ਪੰਜਾਬੀ ਸਿਨੇਮਾ ਦਾ ਮਿਆਰ ਹੁਣ ਅੰਬਰਾਂ ਨੂੰ ਛੂਹ ਰਿਹਾ ਹੈ। ਵਿਸ਼ੇ ਅਤੇ ਬਜਟ ਪੱਖੋਂ ਜਿੱਥੇ ਸਿਨੇਮਾ ਮਜਬੂਤ ਹੋ ਰਿਹਾ ਹੈ ਉੱਥੇ ਤਕਨੀਕੀ ਪੱਧਰ 'ਤੇ ਵੀ ਚੰਗਾ ਕੰਮ ਦੇਖਣ ਨੂੰ ਪੰਜਾਬੀ ਸਿਨੇਮਾ 'ਤੇ ਮਿਲ ਰਿਹਾ ਹੈ। ਇਸ ਤਰ੍ਹਾਂ ਦੇ ਕੰਮ 'ਚ ਵਧੇਰੇ ਯੋਗਦਾਨ ਪਾਇਆ ਹੈ ਨਿਰਦੇਸ਼ਕ ਅਤੇ ਫ਼ਿਲਮਕਾਰ ਜਗਦੀਪ ਸਿੱਧੂ ਨੇ ਜਿਹੜੇ ਲਗਾਤਾਰ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ। ਇਸ ਸਾਲ ਦੀ ਸਭ ਤੋਂ ਵੱਡੀ ਪੰਜਾਬੀ ਬਲਾਕਬਸਟਰ ਫ਼ਿਲਮ ਛੜਾ ਅਤੇ ਵੱਖਰੇ ਵਿਸ਼ੇ ਵਾਲੀ ਸੁਰਖ਼ੀ ਬਿੰਦੀ ਫ਼ਿਲਮ ਦੇਣ ਵਾਲੇ ਜਗਦੀਪ ਸਿੱਧੂ ਹੁਣ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨਾਲ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਬਹੁਤ ਜਲਦ ਕਰਨ ਜਾ ਰਹੇ ਹਨ।
Advertisment
ਇਸ ਨਵੇਂ ਪ੍ਰੈਜੇਕ੍ਟ 'ਚ ਤਿੰਨ ਸਟਾਰਸ ਹੋਣ ਵਾਲੇ ਹਨ ਜਿੰਨ੍ਹਾਂ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੇ ਨਾਮ 'ਤੇ ਮੋਹਰ ਲੱਗ ਚੁੱਕੀ ਹੈ ਪਰ ਤੀਸਰਾ ਨਾਮ ਸਾਹਮਣੇ ਨਹੀਂ ਆਇਆ ਹੈ। ਜਗਦੀਪ ਸਿੱਧੂ ਨੇ ਸ਼ੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ 'ਸੁਰਖ਼ੀ ਬਿੰਦੀ ਦੇ ਸ਼ੂਟ ਦੇ ਦਿਨਾਂ ਨੂੰ ਯਾਦ ਕਰਦਾ ਹਾਂ, ਇੱਕ ਵੱਡਾ ਐਲਾਨ ਬਹੁਤ ਜਲਦ ਆ ਰਿਹਾ ਹੈ ਉਹ ਵੀ ਤਿਕੋਣੀ ਸਟਾਰਕਾਸਟ ਦੇ ਨਾਲ ਦੋ ਤਾਂ ਇਹ ਦੋਨੋਂ ਤੀਜਾ ਆਪ ਸੋਚ ਲੋ'। ਹੋਰ ਵੇਖੋ : ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਹੈ ਜਗਦੀਪ ਸਿੱਧੂ ਦੀ ਪੜਦਾਦੀ ਤੋਂ ਪ੍ਰੇਰਿਤ,ਕਿਹਾ 'ਬੁੱਢੀ ਪਿਸਤੌਲ ਵਰਗੀ ਸੀ'
 
View this post on Instagram
 

4 Days to go ... ✨✨✨SURKHI BINDI #30august @sargunmehta @gurnambhullarofficial

A post shared by Jagdeep Sidhu (@jagdeepsidhu3) on

ਦੱਸ ਦਈਏ ਇਹ ਦੋਨੋਂ 'ਚ ਜਗਦੀਪ ਸਿੱਧੂ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਗੱਲ ਕਰ ਰਹੇ ਹਨ। ਕਮੈਂਟ ਬਾਕਸ 'ਚ ਤੀਜੇ ਸਟਾਰ ਦਾ ਨਾਮ ਵੀ ਦਰਸ਼ਕਾਂ ਵੱਲੋਂ ਬੁਝਿਆ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਵੱਲੋਂ ਐਮੀ ਵਿਰਕ ਦਾ ਨਾਮ ਲਿਆ ਜਾ ਰਿਹਾ ਹੈ ਅਤੇ ਕੋਈ ਜਗਦੀਪ ਸਿੱਧੂ ਦਾ ਹੀ ਨਾਮ ਤੀਜੇ ਸਟਾਰ ਦੇ ਤੌਰ 'ਤੇ ਗੈੱਸ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਇਹ ਅਨਾਊਂਸ ਮੈਂਟ ਕਦੋਂ ਤੱਕ ਹੁੰਦੀ ਹੈ ਅਤੇ ਤੀਜਾ ਸਟਾਰ ਕੌਣ ਹੋਣ ਵਾਲਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment