ਜਗਦੀਪ ਸਿੱਧੂ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਾਲ ਜਲਦ ਕਰਨਗੇ ਵੱਡੇ ਦਾ ਪ੍ਰੋਜੈਕਟ ਐਲਾਨ,ਕੀ ਐਮੀ ਵਿਰਕ ਹੋਣਗੇ ਤੀਜੇ ਸਟਾਰ ?

Written by  Aaseen Khan   |  September 06th 2019 11:45 AM  |  Updated: September 06th 2019 11:45 AM

ਜਗਦੀਪ ਸਿੱਧੂ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਾਲ ਜਲਦ ਕਰਨਗੇ ਵੱਡੇ ਦਾ ਪ੍ਰੋਜੈਕਟ ਐਲਾਨ,ਕੀ ਐਮੀ ਵਿਰਕ ਹੋਣਗੇ ਤੀਜੇ ਸਟਾਰ ?

ਪੰਜਾਬੀ ਸਿਨੇਮਾ ਦਾ ਮਿਆਰ ਹੁਣ ਅੰਬਰਾਂ ਨੂੰ ਛੂਹ ਰਿਹਾ ਹੈ। ਵਿਸ਼ੇ ਅਤੇ ਬਜਟ ਪੱਖੋਂ ਜਿੱਥੇ ਸਿਨੇਮਾ ਮਜਬੂਤ ਹੋ ਰਿਹਾ ਹੈ ਉੱਥੇ ਤਕਨੀਕੀ ਪੱਧਰ 'ਤੇ ਵੀ ਚੰਗਾ ਕੰਮ ਦੇਖਣ ਨੂੰ ਪੰਜਾਬੀ ਸਿਨੇਮਾ 'ਤੇ ਮਿਲ ਰਿਹਾ ਹੈ। ਇਸ ਤਰ੍ਹਾਂ ਦੇ ਕੰਮ 'ਚ ਵਧੇਰੇ ਯੋਗਦਾਨ ਪਾਇਆ ਹੈ ਨਿਰਦੇਸ਼ਕ ਅਤੇ ਫ਼ਿਲਮਕਾਰ ਜਗਦੀਪ ਸਿੱਧੂ ਨੇ ਜਿਹੜੇ ਲਗਾਤਾਰ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ। ਇਸ ਸਾਲ ਦੀ ਸਭ ਤੋਂ ਵੱਡੀ ਪੰਜਾਬੀ ਬਲਾਕਬਸਟਰ ਫ਼ਿਲਮ ਛੜਾ ਅਤੇ ਵੱਖਰੇ ਵਿਸ਼ੇ ਵਾਲੀ ਸੁਰਖ਼ੀ ਬਿੰਦੀ ਫ਼ਿਲਮ ਦੇਣ ਵਾਲੇ ਜਗਦੀਪ ਸਿੱਧੂ ਹੁਣ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨਾਲ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਬਹੁਤ ਜਲਦ ਕਰਨ ਜਾ ਰਹੇ ਹਨ।

ਇਸ ਨਵੇਂ ਪ੍ਰੈਜੇਕ੍ਟ 'ਚ ਤਿੰਨ ਸਟਾਰਸ ਹੋਣ ਵਾਲੇ ਹਨ ਜਿੰਨ੍ਹਾਂ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੇ ਨਾਮ 'ਤੇ ਮੋਹਰ ਲੱਗ ਚੁੱਕੀ ਹੈ ਪਰ ਤੀਸਰਾ ਨਾਮ ਸਾਹਮਣੇ ਨਹੀਂ ਆਇਆ ਹੈ। ਜਗਦੀਪ ਸਿੱਧੂ ਨੇ ਸ਼ੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ 'ਸੁਰਖ਼ੀ ਬਿੰਦੀ ਦੇ ਸ਼ੂਟ ਦੇ ਦਿਨਾਂ ਨੂੰ ਯਾਦ ਕਰਦਾ ਹਾਂ, ਇੱਕ ਵੱਡਾ ਐਲਾਨ ਬਹੁਤ ਜਲਦ ਆ ਰਿਹਾ ਹੈ ਉਹ ਵੀ ਤਿਕੋਣੀ ਸਟਾਰਕਾਸਟ ਦੇ ਨਾਲ ਦੋ ਤਾਂ ਇਹ ਦੋਨੋਂ ਤੀਜਾ ਆਪ ਸੋਚ ਲੋ'।

ਹੋਰ ਵੇਖੋ : ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਹੈ ਜਗਦੀਪ ਸਿੱਧੂ ਦੀ ਪੜਦਾਦੀ ਤੋਂ ਪ੍ਰੇਰਿਤ,ਕਿਹਾ 'ਬੁੱਢੀ ਪਿਸਤੌਲ ਵਰਗੀ ਸੀ'

 

View this post on Instagram

 

4 Days to go ... ✨✨✨SURKHI BINDI #30august @sargunmehta @gurnambhullarofficial

A post shared by Jagdeep Sidhu (@jagdeepsidhu3) on

ਦੱਸ ਦਈਏ ਇਹ ਦੋਨੋਂ 'ਚ ਜਗਦੀਪ ਸਿੱਧੂ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਗੱਲ ਕਰ ਰਹੇ ਹਨ। ਕਮੈਂਟ ਬਾਕਸ 'ਚ ਤੀਜੇ ਸਟਾਰ ਦਾ ਨਾਮ ਵੀ ਦਰਸ਼ਕਾਂ ਵੱਲੋਂ ਬੁਝਿਆ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਵੱਲੋਂ ਐਮੀ ਵਿਰਕ ਦਾ ਨਾਮ ਲਿਆ ਜਾ ਰਿਹਾ ਹੈ ਅਤੇ ਕੋਈ ਜਗਦੀਪ ਸਿੱਧੂ ਦਾ ਹੀ ਨਾਮ ਤੀਜੇ ਸਟਾਰ ਦੇ ਤੌਰ 'ਤੇ ਗੈੱਸ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਇਹ ਅਨਾਊਂਸ ਮੈਂਟ ਕਦੋਂ ਤੱਕ ਹੁੰਦੀ ਹੈ ਅਤੇ ਤੀਜਾ ਸਟਾਰ ਕੌਣ ਹੋਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network