ਜਦੋਂ 'ਕਿਸਮਤ' ਫ਼ਿਲਮ ਦੀ ਸਕਰਿਪਟ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਸੁਣੀ ਸੀ ਤਾਂ ਰਹਿ ਗਏ ਸੀ ਹੈਰਾਨ

Written by  Aaseen Khan   |  July 28th 2019 06:09 PM  |  Updated: July 28th 2019 06:09 PM

ਜਦੋਂ 'ਕਿਸਮਤ' ਫ਼ਿਲਮ ਦੀ ਸਕਰਿਪਟ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਸੁਣੀ ਸੀ ਤਾਂ ਰਹਿ ਗਏ ਸੀ ਹੈਰਾਨ

ਪੰਜਾਬੀ ਇੰਡਸਟਰੀ ਦੇ ਨਾਮੀ ਫ਼ਿਲਮ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ 2018 ਦੀ ਆਪਣੀ ਬਲਾਕਬਸਟਰ ਫ਼ਿਲਮ 'ਕਿਸਮਤ' ਨਾਲ ਜੁੜੀ ਇੱਕ ਯਾਦ ਸਾਂਝੀ ਕੀਤੀ ਹੈ। ਇੱਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਫ਼ਿਲਮ ਕਿਸਮਤ ਲਈ ਜਗਦੀਪ ਸਿੱਧੂ ਤੋਂ ਪੁੱਛੇ ਇੱਕ ਸਵਾਲ ਦਾ ਜਵਾਬ ਉਹਨਾਂ ਹੁਣ ਆਪਣੇ ਫੈਨਸ ਨਾਲ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਹ ਸਵਾਲ ਸੀ ਕਿ 'ਕਿਸਮਤ ਫ਼ਿਲਮ ਲਈ ਕਿਸੇ ਵੱਲੋਂ ਕੋਈ ਅਜਿਹੀ ਤਾਰੀਫ਼ ਜਿਹੜੀ ਉਹਨਾਂ ਨੂੰ ਸਭ ਤੋਂ ਵੱਧ ਪਿਆਰੀ ਹੋਵੇ ?

jagdeep sidhu jagdeep sidhu

ਤਾਂ ਜਗਦੀਪ ਸਿੱਧੂ ਦਾ ਕਹਿਣਾ ਸੀ ਕਿ ਬਾਲੀਵੁੱਡ ਅਦਾਕਾਰ "ਵਰੁਣ ਧਵਨ ਉਹ ਪਹਿਲੇ ਇਨਸਾਨ ਸਨ ਜਿੰਨ੍ਹਾਂ ਨੂੰ ਮੈਂ ਫ਼ਿਲਮ ਕਿਸਮਤ ਦੀ ਸਕਰਿਪਟ ਬਿਆਨ ਕੀਤੀ ਸੀ। ਫ਼ਿਲਮ ਕਿਸਮਤ ਵਰੁਣ ਧਵਨ ਦੀ ਫ਼ਿਲਮ 'ਸੂਈ ਧਾਗਾ' ਤੋਂ ਇੱਕ ਹਫ਼ਤਾ ਪਹਿਲਾਂ ਰਿਲੀਜ਼ ਹੋਈ ਸੀ ਅਤੇ ਇਹ ਅਗਲੇ ਹਫ਼ਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਸੀ। ਇਸ ਲਈ ਵਰੁਣ ਧਵਨ ਵੀ ਉਤਸਾਹਿਤ ਸਨ, ਉਹਨਾਂ ਫ਼ਿਲਮ ਕਿਸਮਤ ਦਾ ਟਰੇਲਰ ਦੇਖਿਆ 'ਤੇ ਗੀਤ ਸੁਣੇ ਅਤੇ ਉਹਨਾਂ ਨੇ ਪੰਜਾਬ ਦੇ ਮੇਰੇ ਇੱਕ ਪ੍ਰੋਡਿਊਸਰ ਦੋਸਤ ਨੂੰ ਫੋਨ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਪਹਿਲੇ ਇਨਸਾਨ ਹਨ ਜਿੰਨ੍ਹਾਂ ਨੂੰ ਉਹਨਾਂ ਕਿਸਮਤ ਫ਼ਿਲਮ ਦੀ ਸਕਰਿਪਟ ਸੁਣਾਈ ਹੈ ਤਾਂ ਬਿਲਕੁਲ ਹੀ ਹੈਰਾਨ ਰਹਿ ਗਏ। ਉਹ ਬਹੁਤ ਖੁਸ਼ ਹੋਏ ਤੇ ਮੈਨੂੰ ਵਧਾਈਆਂ ਦਿੱਤੀਆਂ।ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ"।

ਹੋਰ ਵੇਖੋ : ਯੂ.ਕੇ. 'ਚ ਸ਼ੁਰੂ ਹੋਇਆ ਫ਼ਿਲਮ ਝੱਲੇ ਦਾ ਸ਼ੂਟ, ਤਸਵੀਰਾਂ ਆਈਆਂ ਸਾਹਮਣੇ

ਕਿਸਮਤ ਫ਼ਿਲਮ ਨੇ ਵਰੁਣ ਧਵਨ ਨੂੰ ਹੀ ਨਹੀਂ ਸਗੋਂ ਜਿਸ ਨੇ ਵੀ ਫ਼ਿਲਮ ਦੇਖੀ ਹਰ ਕੋਈ ਹੈਰਾਨ ਰਹਿ ਗਿਆ। ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 'ਚ ਫ਼ਿਲਮ ਕਿਸਮਤ ਲਈ ਬੈਸਟ ਡੈਬਿਊ ਡਾਇਰੈਕਟਰ ਦਾ ਖ਼ਿਤਾਬ ਹਾਸਿਲ ਕਰ ਚੁੱਕੇ ਜਗਦੀਪ ਸਿੱਧੂ ਨੇ ਇਸ ਸਾਲ ਫ਼ਿਲਮ ਛੜਾ ਨਾਲ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ। ਫ਼ਿਲਮ ਨਿਰਮਾਤਾ ਹੁਣ ਕਿਸਮਤ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਕਿਸਮਤ ਦਾ ਸੀਕਵਲ ਯਾਨੀ ਕਿਸਮਤ 2 ਦੀ ਯੋਜਨਾ ਵੀ ਬਣਾ ਰਹੇ ਹਨ ਜਿਸ ਬਾਰੇ ਐਮੀ ਵਿਰਕ ਤੇ ਸਰਗੁਣ ਮਹਿਤਾ ਸ਼ੋਸ਼ਲ ਮੀਡੀਆ 'ਤੇ ਸੰਦੇਸ਼ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network