ਜਗਦੀਪ ਸਿੱਧੂ ਨੇ ਮਾਂ ਦਾ ਵੀਡੀਓ ਕੀਤਾ ਸਾਂਝਾ, ਕਿਹਾ ਇਹ ਹੈ ਮੇਰਾ ਪਹਿਲਾ ਅਤੇ ਆਖਰੀ ਪਿਆਰ

written by Shaminder | July 02, 2021

ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੀ ਮਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੀ ਨਿੱਕੀ ਧੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰਾ ਪਹਿਲਾ ਤੇ ਮੇਰਾ ਆਖਰੀ ਪਿਆਰ ਮੇਰੀ ਬੇਬੇ…ਤੇ ਮੇਰੀ ਨਿੱਕੀ ਧੀ’। ਇਸ ਵੀਡੀਓ ‘ਚ ਅੰਮ੍ਰਿਤ ਮਾਨ ਦਾ ਗੀਤ ‘ਰੱਬਾ ਮਾਵਾਂ ਨਾ ਖੋਵੀਂ’ ਚੱਲ ਰਿਹਾ ਹੈ ।

Jagdeep and ammy Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਨਵਾਂ ਗੀਤ ‘ਪਿੰਡ ਕੈਨੇਡਾ’ ਵਰੁਣਜੋਤ ਸਿੰਘ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼

Jagdeep Image From Instagram

ਇਸ ਵੀਡੀਓ ਨੂੰ ਜਗਦੀਪ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਨੀਰੂ ਬਾਜਵਾ, ਸਿਮਰਨ ਕੌਰ ਮੁੰਡੀ, ਤਾਨੀਆ ਅਤੇ ਹੋਰ ਕਈ ਸੈਲੀਬ੍ਰੇਟੀਜ਼ ਨੇ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।ਜਗਦੀਪ ਸਿੱਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੇ ਹਨ ।

Jagdeep, Image From Instagram

ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ । ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਸ਼ੇਰ ਬੱਗਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਦਾ ਇੱਕ ਪੋਸਟਰ ਵੀ ਉਨ੍ਹਾਂ ਨੇ ਬੀਤੇ ਦਿਨੀਂ ਸ਼ੇਅਰ ਕੀਤਾ ਸੀ ।

 

View this post on Instagram

 

A post shared by Jagdeep Sidhu (@jagdeepsidhu3)

0 Comments
0

You may also like