ਜਗਦੀਪ ਸਿੱਧੂ ਲਿਖ ਰਹੇ ਨੇ ‘ਕਿਸਮਤ 2’, ਸ਼ੇਅਰ ਕੀਤੀ ਛੋਟੀ ਜਿਹੀ ਝਲਕ, ਦੇਖੋ ਵੀਡੀਓ

Written by  Lajwinder kaur   |  July 08th 2020 11:28 AM  |  Updated: July 08th 2020 11:28 AM

ਜਗਦੀਪ ਸਿੱਧੂ ਲਿਖ ਰਹੇ ਨੇ ‘ਕਿਸਮਤ 2’, ਸ਼ੇਅਰ ਕੀਤੀ ਛੋਟੀ ਜਿਹੀ ਝਲਕ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜੋ ਕਿ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਛੋਟੀ ਜਿਹੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕਿਸਮਤ-2 ਲਿਖ ਰਿਹਾ ਹਾਂ’ ਨਾਲ ਹੀ ਉਨ੍ਹਾਂ ਨੇ ਐਮੀ ਵਿਰਕ, ਸਰਗੁਣ ਮਹਿਤਾ, ਤਾਨਿਆ , ਜਾਨੀ, ਬੀ ਪਰਾਕ ਤੇ ਕਈ ਹੋਰ ਕਲਾਕਾਰਾਂ ਨੂੰ ਵੀ ਟੈੱਗ ਕੀਤਾ ਹੈ ।

ਹੋਰ ਵੇਖੋ: ਪਹਿਲੀ ਵਾਰ ਨਜ਼ਰ ਆਈਆਂ ਹਰਭਜਨ ਮਾਨ ਦੀਆਂ ਭੈਣਾਂ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਆ ਰਹੀਆਂ ਭਰਜਾਈ-ਨਣਦਾਂ ਦੀਆਂ ਇਹ ਤਸਵੀਰਾਂ

ਸਰਗੁਣ ਮਹਿਤਾ, ਰਵੀ ਦੁਬੇ, ਤਾਨਿਆ ਤੇ ਫੈਨਜ਼ ਨੇ ਕਮੈਂਟਸ ਕਰਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ । ਇਸ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।

 ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਿਸਮਤ, ਛੜਾ, ਸੁਰਖ਼ੀ ਬਿੰਦੀ ਵਰਗੀ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network