Advertisment

ਜਗਦੀਪ ਸਿੱਧੂ ਨੇ 25 ਸਾਲ ਪੁਰਾਣੀ ਯਾਦ ਨੂੰ ਕੀਤਾ ਸਾਂਝਾ ਜਦੋਂ ਪਹਿਲੀ ਵਾਰ ਪਿਤਾ ਨੂੰ ਬੋਰਡਿੰਗ ਸਕੂਲ ‘ਚੋਂ ਲਿਖਿਆ ਸੀ ਖ਼ਤ

author-image
By Lajwinder kaur
New Update
ਜਗਦੀਪ ਸਿੱਧੂ ਨੇ 25 ਸਾਲ ਪੁਰਾਣੀ ਯਾਦ ਨੂੰ ਕੀਤਾ ਸਾਂਝਾ ਜਦੋਂ ਪਹਿਲੀ ਵਾਰ ਪਿਤਾ ਨੂੰ ਬੋਰਡਿੰਗ ਸਕੂਲ ‘ਚੋਂ ਲਿਖਿਆ ਸੀ ਖ਼ਤ
Advertisment
ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਜਿੰਨ੍ਹਾਂ ਦੀ ਫ਼ਿਲਮ ਸੁਰਖ਼ੀ ਬਿੰਦੀ 30 ਅਗਸਤ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਜਿਸ ‘ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਪਤੀ-ਪਤਨੀ ਦੇ ਖ਼ੂਬਸੂਰਤ ਰਿਸ਼ਤੇ ਉੱਤੇ ਬਣੀ ਫ਼ਿਲਮ ‘ਚ ਦਿਖਾਇਆ ਗਿਆ ਹੈ, ਖੁਆਬਾਂ ਨੂੰ ਸੱਚਾਈ ‘ਚ ਬਦਲਣ ਲਈ ਕਿੰਝ ਪਤੀ ਪਤਨੀ ਇੱਕ ਦੂਜੇ ਦਾ ਸਾਥ ਨਿਭਾਉਂਦੇ ਨੇ। ਦਰਸ਼ਕਾਂ ਵੱਲੋਂ ਫ਼ਿਲਮ ‘ਚ ਚੰਗਾ ਹੁੰਗਾਰਾ ਮਿਲ ਰਿਹਾ ਹੈ।
 
View this post on Instagram
 

Surkhi Bindi 2nd week running successfully... ???

A post shared by Jagdeep Sidhu (@jagdeepsidhu3) on

Advertisment
ਹੋਰ ਵੇਖੋ:ਜਗਦੀਪ ਸਿੱਧੂ ਨੇ ਗੁਰਨਾਮ ਭੁੱਲਰ ਨੂੰ ਆਫ਼ੀਸ਼ੀਅਲ ਯੂ-ਟਿਊਬ ਚੈਨਲ ਲਈ ਵਧਾਈ ਦਿੰਦੇ ਹੋਏ ਕਿਹਾ ‘ਧੱਕੇ ਖਾਣੇ ਪੈਂਦੇ ਆ ਮੁਕਾਮ ਹਾਸਿਲ ਕਰਨ ‘ਚ’ ਜਗਦੀਪ ਸਿੱਧੂ ਅਕਸਰ ਹੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਖੁਸ਼ਨੁਮਾ ਪਲਾਂ ਤੇ ਪੁਰਾਣੀ ਯਾਦਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਪੜਦਾਦੀ ਦੀ ਤਸਵੀਰ ਨੂੰ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਸੀ ਤੇ ਦੱਸਿਆ ਸੀ ਕਿ ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਉਨ੍ਹਾਂ ਦੀ ਪੜਦਾਦੀ ਤੋਂ ਪ੍ਰੇਰਿਤ ਹੈ।
Advertisment
ਅੱਜ ਉਨ੍ਹਾਂ ਨੇ ਇੱਕ ਹੋਰ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਇਹ ਯਾਦ ਉਨ੍ਹਾਂ ਦੇ ਬਚਪਨ ਦੇ ਨਾਲ ਜੁੜੀ ਹੋਈ ਹੈ। ਜੀ ਹਾਂ ਇਹ ਚਿੱਠੀ ਉਸ ਸਮੇਂ ਦੀ ਹੈ ਜਦੋਂ ਉਹ ਬੋਰਡਿੰਗ ਸਕੂਲ ‘ਚ 6ਵੀਂ ਜਮਾਤ ‘ਚ ਪੜਦੇ ਸਨ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪਿਤਾ ਜੀ ਨੂੰ ਖ਼ਤ ਲਿਖਿਆ ਸੀ। ਇਹ ਖਤ ਉਨ੍ਹਾਂ ਨੇ ਅੰਗਰੇਜ਼ੀ ‘ਚ ਲਿਖਿਆ ਹੋਇਆ ਹੈ।
View this post on Instagram
 

25 year old memories .. ??? My first letter to my father from my boarding school ??????..

A post shared by Jagdeep Sidhu (@jagdeepsidhu3) on

ਜਗਦੀਪ ਸਿੱਧੂ ਜਿਨ੍ਹਾਂ ਦੀ ਇੱਕ ਹੋਰ ਫ਼ਿਲਮ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੀ ਹੈ। ਜੀ ਹਾਂ ਜਗਦੀਪ ਸਿੱਧੂ ਤੇ ਗੁਰਪ੍ਰੀਤ ਪਲਹੇੜੀ ਹੋਰਾਂ ਵੱਲੋਂ ਲਿਖੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment