ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫ਼ਿਲਮਾਂ, ਨਿਰਦੇਸ਼ਕ ਨੇ ਦੱਸਿਆ ਸੱਚ

Written by  Aaseen Khan   |  November 30th 2019 11:26 AM  |  Updated: November 30th 2019 11:26 AM

ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫ਼ਿਲਮਾਂ, ਨਿਰਦੇਸ਼ਕ ਨੇ ਦੱਸਿਆ ਸੱਚ

ਪੰਜਾਬੀ ਇੰਡਸਟਰੀ ਦੇ ਨਾਮੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਜਿੰਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਛੜਾ, ਨਿੱਕਾ ਜ਼ੈਲਦਾਰ ਸੀਰੀਜ਼, ਕਿਸਮਤ ਅਤੇ ਗੁੱਡੀਆਂ ਪਟੋਲੇ ਤੋਂ ਇਲਾਵਾ ਹੋਰ ਵੀ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਜਗਦੀਪ ਸਿੱਧੂ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਉਹਨਾਂ ਗਾਇਕ ਬੀ ਪਰਾਕ ਅਤੇ ਗੀਤਕਾਰ ਜਾਨੀ ਬਾਰੇ ਇੱਕ ਸੱਚ ਬਿਆਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ।

ਜਗਦੀਪ ਸਿੱਧੂ ਨੇ ਬੀ ਪਰਾਕ ਅਤੇ ਜਾਨੀ ਬਾਰੇ ਲਿਖਿਆ ਕਿ ਜੇਕਰ ਇਹ ਦੋਨੋਂ ਨਾ ਹੁੰਦੇ ਤਾਂ ਕਿਸਮਤ ਵਰਗੀ ਫ਼ਿਲਮ ਨਹੀਂ ਬਣਨੀ ਸੀ। ਜੀ ਹਾਂ ਉਹਨਾਂ ਦਾ ਕਹਿਣਾ ਹੈ,'ਲੋਕ ਪਤਾ ਨਹੀਂ ਕਿਉਂ ਡਰ ਦੇ ਆ ਸੱਚ ਬੋਲਣ ਤੋਂ...ਮੇਰੀ ਜ਼ਿੰਦਗੀ ਦਾ ਸੱਚ ਇਹ ਆ ਜੇ ਆ ਦੋਨੋਂ ਨਾ ਹੁੰਦੇ ਨਾ ਕਿਸਮਤ ਹੁੰਦੀ ਨਾ ਸੁਫ਼ਨਾ ਹੁੰਦੀ ਨਾ ਕਿਸਮਤ 2 ਹੁੰਦੀ....ਲਵ ਯੂ ਜਾਨੀ ਬੀ ਪਰਾਕ, ਉਸਤਾਦ ਦੇਖਿਓ ਬਣਦਾ ਕੀ 14 ਫਰਵਰੀ ਨੂੰ''।

ਹੋਰ ਵੇਖੋ : ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਹੈ ਜਗਦੀਪ ਸਿੱਧੂ ਦੀ ਪੜਦਾਦੀ ਤੋਂ ਪ੍ਰੇਰਿਤ,ਕਿਹਾ 'ਬੁੱਢੀ ਪਿਸਤੌਲ ਵਰਗੀ ਸੀ'

ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ 2018 'ਚ ਆਈ ਫ਼ਿਲਮ ਕਿਸਮਤ ਬਹੁਤ ਵੱਡੀ ਹਿੱਟ ਸਾਬਿਤ ਹੋਈ ਸੀ ਜਿਸ 'ਚ ਬੀ ਪਰਾਕ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਸੀ ਅਤੇ ਜਾਨੀ ਦੇ ਲਿਖੇ ਗਾਣਿਆਂ ਨੇ ਫ਼ਿਲਮ ਨੂੰ ਚਾਰ ਚੰਨ ਲਗਾਏ ਸਨ। ਉੱਥੇ ਹੀ ਜਗਦੀਪ ਸਿੱਧੂ ਦੀ ਕਹਾਣੀ ਤੇ ਨਿਰਦੇਸ਼ਨ ਨੇ ਹਰ ਕਿਸੇ ਦਾ ਦਿਲ ਜਿੱਤਿਆ।

ਹੁਣ ਅਗਲੇ ਸਾਲ 14 ਫਰਵਰੀ ਨੂੰ ਅਜਿਹਾ ਹੀ ਰੋਮਾਂਟਿਕ ਡਰਾਮਾ ਫ਼ਿਲਮ 'ਸੁਫ਼ਨਾ' ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਸੰਗੀਤ ਅਤੇ ਗਾਣੇ ਜਾਨੀ ਤੇ ਬੀ ਪਰਾਕ ਹੀ ਤਿਆਰ ਕਰ ਰਹੇ ਹਨ ਅਤੇ ਕਿਸਮਤ 2 ਵੀ ਫਲੋਰ 'ਤੇ ਆ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਆਉਣ ਵਾਲੀਆਂ ਫ਼ਿਲਮਾਂ 'ਚ ਜਾਨੀ ਅਤੇ ਬੀ ਪਰਾਕ ਦਾ ਕਿਹੋ ਜਿਹਾ ਜਾਦੂ ਦੇਖਣ ਨੂੰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network