Advertisment

ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫ਼ਿਲਮਾਂ, ਨਿਰਦੇਸ਼ਕ ਨੇ ਦੱਸਿਆ ਸੱਚ

author-image
By Aaseen Khan
New Update
ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫ਼ਿਲਮਾਂ, ਨਿਰਦੇਸ਼ਕ ਨੇ ਦੱਸਿਆ ਸੱਚ
Advertisment
ਪੰਜਾਬੀ ਇੰਡਸਟਰੀ ਦੇ ਨਾਮੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਜਿੰਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਛੜਾ, ਨਿੱਕਾ ਜ਼ੈਲਦਾਰ ਸੀਰੀਜ਼, ਕਿਸਮਤ ਅਤੇ ਗੁੱਡੀਆਂ ਪਟੋਲੇ ਤੋਂ ਇਲਾਵਾ ਹੋਰ ਵੀ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਜਗਦੀਪ ਸਿੱਧੂ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਉਹਨਾਂ ਗਾਇਕ ਬੀ ਪਰਾਕ ਅਤੇ ਗੀਤਕਾਰ ਜਾਨੀ ਬਾਰੇ ਇੱਕ ਸੱਚ ਬਿਆਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ।
Advertisment
ਜਗਦੀਪ ਸਿੱਧੂ ਨੇ ਬੀ ਪਰਾਕ ਅਤੇ ਜਾਨੀ ਬਾਰੇ ਲਿਖਿਆ ਕਿ ਜੇਕਰ ਇਹ ਦੋਨੋਂ ਨਾ ਹੁੰਦੇ ਤਾਂ ਕਿਸਮਤ ਵਰਗੀ ਫ਼ਿਲਮ ਨਹੀਂ ਬਣਨੀ ਸੀ। ਜੀ ਹਾਂ ਉਹਨਾਂ ਦਾ ਕਹਿਣਾ ਹੈ,'ਲੋਕ ਪਤਾ ਨਹੀਂ ਕਿਉਂ ਡਰ ਦੇ ਆ ਸੱਚ ਬੋਲਣ ਤੋਂ...ਮੇਰੀ ਜ਼ਿੰਦਗੀ ਦਾ ਸੱਚ ਇਹ ਆ ਜੇ ਆ ਦੋਨੋਂ ਨਾ ਹੁੰਦੇ ਨਾ ਕਿਸਮਤ ਹੁੰਦੀ ਨਾ ਸੁਫ਼ਨਾ ਹੁੰਦੀ ਨਾ ਕਿਸਮਤ 2 ਹੁੰਦੀ....ਲਵ ਯੂ ਜਾਨੀ ਬੀ ਪਰਾਕ, ਉਸਤਾਦ ਦੇਖਿਓ ਬਣਦਾ ਕੀ 14 ਫਰਵਰੀ ਨੂੰ''। ਹੋਰ ਵੇਖੋ : ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਹੈ ਜਗਦੀਪ ਸਿੱਧੂ ਦੀ ਪੜਦਾਦੀ ਤੋਂ ਪ੍ਰੇਰਿਤ,ਕਿਹਾ 'ਬੁੱਢੀ ਪਿਸਤੌਲ ਵਰਗੀ ਸੀ'
Advertisment
ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ 2018 'ਚ ਆਈ ਫ਼ਿਲਮ ਕਿਸਮਤ ਬਹੁਤ ਵੱਡੀ ਹਿੱਟ ਸਾਬਿਤ ਹੋਈ ਸੀ ਜਿਸ 'ਚ ਬੀ ਪਰਾਕ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਸੀ ਅਤੇ ਜਾਨੀ ਦੇ ਲਿਖੇ ਗਾਣਿਆਂ ਨੇ ਫ਼ਿਲਮ ਨੂੰ ਚਾਰ ਚੰਨ ਲਗਾਏ ਸਨ। ਉੱਥੇ ਹੀ ਜਗਦੀਪ ਸਿੱਧੂ ਦੀ ਕਹਾਣੀ ਤੇ ਨਿਰਦੇਸ਼ਨ ਨੇ ਹਰ ਕਿਸੇ ਦਾ ਦਿਲ ਜਿੱਤਿਆ।
ਹੁਣ ਅਗਲੇ ਸਾਲ 14 ਫਰਵਰੀ ਨੂੰ ਅਜਿਹਾ ਹੀ ਰੋਮਾਂਟਿਕ ਡਰਾਮਾ ਫ਼ਿਲਮ 'ਸੁਫ਼ਨਾ' ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਸੰਗੀਤ ਅਤੇ ਗਾਣੇ ਜਾਨੀ ਤੇ ਬੀ ਪਰਾਕ ਹੀ ਤਿਆਰ ਕਰ ਰਹੇ ਹਨ ਅਤੇ ਕਿਸਮਤ 2 ਵੀ ਫਲੋਰ 'ਤੇ ਆ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਆਉਣ ਵਾਲੀਆਂ ਫ਼ਿਲਮਾਂ 'ਚ ਜਾਨੀ ਅਤੇ ਬੀ ਪਰਾਕ ਦਾ ਕਿਹੋ ਜਿਹਾ ਜਾਦੂ ਦੇਖਣ ਨੂੰ ਮਿਲਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment