ਫ਼ਿਲਮ 'ਲੌਂਗ ਲਾਚੀ-2' ਵਿੱਚ ਇਸ ਨਵੇਂ ਅਦਾਕਾਰ ਦੀ ਹੋ ਸਕਦੀ ਹੈ ਐਂਟਰੀ ! 

Written by  Rupinder Kaler   |  June 24th 2019 11:40 AM  |  Updated: June 24th 2019 11:40 AM

ਫ਼ਿਲਮ 'ਲੌਂਗ ਲਾਚੀ-2' ਵਿੱਚ ਇਸ ਨਵੇਂ ਅਦਾਕਾਰ ਦੀ ਹੋ ਸਕਦੀ ਹੈ ਐਂਟਰੀ ! 

ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨੇ ਸਨੈਪਚੈਟ ਤੇ ਇੰਸਟਾਗ੍ਰਾਮ ਦਾ ਪਾਰਾ ਵਧਾਇਆ ਹੋਇਆ ਹੈ । ਇਹ ਜੋੜੀ ਹਰ ਦਿਨ ਨਵੀਂ ਪੋਸਟ ਪਾ ਕੇ ਨਵੇਂ ਤੋਂ ਨਵੇਂ ਖੁਲਾਸੇ ਕਰ ਰਹੀ ਹੈ । ਇਹ ਜੋੜੀ ਛੇਤੀ ਜੀ ਫ਼ਿਲਮ ਸੁਰਖੀ ਬਿੰਦੀ ਵਿੱਚ ਨਜ਼ਰ ਆਉਣ ਵਾਲੀ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਇੱਕ ਮੇਕਅੱਪ ਆਰਟਿਸਟ ਦਾ ਰੋਲ ਅਦਾ ਕਰੇਗੀ ਤੇ ਇਹ ਫ਼ਿਲਮ 3੦ ਅਗਸਤ ਨੂੰ ਰਿਲੀਜ਼ ਹੋਵੇਗੀ ।

https://www.instagram.com/p/By-CXFInpIm/

ਇਸ ਸਭ ਦੇ ਚੱਲਦੇ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਹੁਣ ਫ਼ਿਲਮ ਲੌਂਗ ਲਾਚੀ-2 ਵਿੱਚ ਵੀ ਨਜ਼ਰ ਆਵੇਗੀ । ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਰਾਈਟਰ ਤੇ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਇਸ ਫ਼ਿਲਮ ਰਾਹੀਂ ਅਦਾਕਾਰੀ ਦੇ ਖੇਤਰ ਕਦਮ ਰੱਖ ਸਕਦੇ ਹਨ । ਇਸ ਫ਼ਿਲਮ ਵਿੱਚ ਉਹ ਇੱਕ ਅਦਾਕਾਰ ਦੇ ਤੌਰ ਤੇ ਵੀ ਨਜ਼ਰ ਆ ਸਕਦੇ ਹਨ ਤੇ ਫ਼ਿਲਮ ਵਿੱਚ ਬਾਦਸ਼ਾਹ ਇੱਕ ਗਾਣਾ ਦੇ ਸਕਦੇ ਹਨ ।

https://www.instagram.com/p/Byu_vKLFiSo/

ਲੌਂਗ ਲਾਚੀ ਫ਼ਿਲਮ 2018 ਵਿੱਚ ਰਿਲੀਜ਼ ਹੋਈ ਸੀ ਇਸ ਫ਼ਿਲਮ ਨੇ ਬਾਕਸ ਆਫ਼ਿਸ ਦੇ ਕਈ ਰਿਕਾਰਡ ਤੋੜੇ ਸਨ । ਇਸ ਫ਼ਿਲਮ ਵਿੱਚ ਅੰਬਰਦੀਪ, ਨੀਰੂ ਬਾਜਵਾ, ਐਮੀ ਵਿਰਕ ਤੇ ਅੰਮ੍ਰਿਤ ਮਾਨ ਨਜ਼ਰ ਆਏ ਸਨ । ਇਸ ਫ਼ਿਲਮ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਦੀਆਂ ਵੱਖ ਵੱਖ ਕੈਟਾਗਿਰੀਜ਼ ਵਿੱਚ ਕਈ ਅਵਾਰਡ ਜਿੱਤੇ ਸਨ ।

ਇਸ ਫ਼ਿਲਮ ਦੀ ਕਹਾਣੀ ਲੀਹ ਤੋਂ ਹੱਟ ਕੇ ਸੀ । ਇਸ ਫ਼ਿਲਮ ਵਿੱਚ ਪਤੀ ਪਤਨੀ ਦਾ ਜੋੜੀ ਦੀ ਕਹਾਣੀ ਨੂੰ ਦਰਸਾਇਆ ਗਿਆ ਸੀ । ਪਹਿਲਾਂ ਇਹ ਜੋੜੀ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲੈਂਦੀ ਹੈ ਤੇ ਬਾਅਦ ਵਿੱਚ ਪਤੀ ਆਪਣੇ ਪਿਆਰ ਨੂੰ ਵਾਪਿਸ ਪਾਉਣ ਲਈ ਕਈ ਪਾਪੜ ਵੇਲਦਾ ਹੈ । ਲੌਂਗ ਲਾਚੀ-2 ਫ਼ਿਲਮ ਦਾ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਪਰ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਜਿਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਨ ਉਹਨਾਂ ਨੂੰ ਦੇਖਕੇ ਲਗਦਾ ਹੈ ਕਿ ਇਸ ਫ਼ਿਲਮ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਰੂਰ ਕੋਈ ਖਿੱਚੜੀ ਪੱਕ ਰਹੀ ਹੈ ।

https://www.instagram.com/p/BzFPg_aHkaE/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network