ਜਗਦੀਪ ਸਿੱਧੂ ਲੈ ਕੇ ਆ ਰਹੇ ਹਨ ਕਿਸਮਤ ਫ਼ਿਲਮ ਦਾ ਸੀਕਵਲ 'ਕਿਸਮਤ-2' ! 

Written by  Rupinder Kaler   |  June 20th 2019 03:42 PM  |  Updated: June 20th 2019 03:42 PM

ਜਗਦੀਪ ਸਿੱਧੂ ਲੈ ਕੇ ਆ ਰਹੇ ਹਨ ਕਿਸਮਤ ਫ਼ਿਲਮ ਦਾ ਸੀਕਵਲ 'ਕਿਸਮਤ-2' ! 

ਜਗਦੀਪ ਸਿੱਧੂ ਦੀ ਬਲਾਕਬਸਟਰ ਫ਼ਿਲਮ ਕਿਸਮਤ ਵਿੱਚ ਹਰ ਇੱਕ ਨੂੰ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਕਾਫੀ ਪਸੰਦ ਆਈ ਸੀ । ਬਾਕਸ ਆਫ਼ਿਸ ਤੇ ਇਹ ਫ਼ਿਲਮ ਹਿੱਟ ਰਹੀ ਸੀ । ਇਸ ਫ਼ਿਲਮ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਦੇ ਸ਼ੌਂਕੀਨ ਇਸ ਫ਼ਿਲਮ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ । ਸ਼ਾਇਦ ਇਹ ਇੰਤਜ਼ਾਰ ਹੁਣ ਖਤਮ ਵੀ ਹੋਣ ਵਾਲਾ ਹੈ ਕਿਉਂਕਿ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ਤੇ ਇਸ ਦੇ ਸੰਕੇਤ ਦਿੱਤੇ ਹਨ ।

https://www.instagram.com/p/Bx1VeFDACAK/

ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਗਦੀਪ ਸਿੱਧੂ ਕਿਸਮਤ-2 ਲੈ ਕੇ ਆ ਰਹੇ ਹਨ । ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਜਗਦੀਪ ਸਿੱਧੂ ਦੀ ਡਾਇਰੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ । ਪਰ ਜਗਦੀਪ ਸਿੱਧੂ ਇਸ ਡਾਇਰੀ ਨੂੰ ਛੁਪਾਉਂਦਾ ਹੋਇਆ ਨਜ਼ਰ ਆਉਂਦਾ ਹੈ । ਪਰ ਸਰਗੁਣ ਇਸ ਡਾਇਰੀ ਤੇ ਲਿਖੇ ਕੁਝ ਸ਼ਬਦ ਦਿਖਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ।

https://www.instagram.com/p/By4gav1F8Uu/

ਇਹਨਾਂ ਸ਼ਬਦਾਂ ਵਿੱਚ ਇੱਕ ਸ਼ਬਦ ਹੁੰਦਾ ਹੈ 'ਕਿਸਮਤ-2' ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਗਦੀਪ ਸਿੱਧੂ ਕਿਸਮਤ ਫ਼ਿਲਮ ਦਾ ਸੀਕਵਲ ਕਿਸਮਤ-੨ ਲੈ ਕੇ ਆ ਰਹੇ ਹਨ । ਇਸ ਵੀਡੀਓ ਵਿੱਚ ਜਗਦੀਪ ਸਿੱਧੂ ਕਹਿੰਦੇ ਹਨ ਕਿ ਇਸ ਫ਼ਿਲਮ ਵਿੱਚ ਐਮੀ ਵਿਰਕ ਦੀ ਥਾਂ ਤੇ ਗੁਰਨਾਮ ਭੁੱਲਰ ਨੂੰ ਲੈਣਗੇ ।

https://www.instagram.com/p/By7X9HZHar8/

ਇਸ ਫ਼ਿਲਮ ਵਿੱਚ ਬਾਦਸ਼ਾਹ ਦਾ ਇੱਕ ਗਾਣਾ ਵੀ ਹੋਵੇਗਾ ਇਸ ਤੋਂ ਬਾਅਦ ਸਰਗੁਣ ਮਹਿਤਾ ਜਗਦੀਪ ਦਾ ਮਜ਼ਾਕ ਉਡਾਉਂਦੀ ਹੈ । ਕਿਸਮਤ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇੱਕ ਰੋਂਮਾਟਿਕ ਡਰਾਮਾ ਸੀ । ਇਸ ਫ਼ਿਲਮ ਦਾ ਅੰਤ ਦੁਖਾਂਤ ਨਾਲ ਹੁੰਦਾ ਹੈ । ਪਰ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network