Advertisment

ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ

author-image
By Aaseen Khan
New Update
ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ
Advertisment
ਬਿਨੂੰ ਢਿੱਲੋਂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮੰਜੇ ਹੋਏ ਅਦਾਕਾਰ ਹਨ। ਫ਼ਿਲਮਾਂ 'ਚ ਅਦਾਕਾਰੀ ਦੇ ਨਾਲ ਨਾਲ ਹੁਣ ਬਿਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ 'ਚ ਵੀ ਕਾਫੀ ਫ਼ਿਲਮਾਂ ਲੈ ਕੇ ਆ ਰਹੇ ਹਨ ਜਿੰਨ੍ਹਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਇਸੇ ਸਿਲਸਿਲੇ ਦੇ ਅੰਦਰ ਉਹਨਾਂ ਆਪਣੇ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ 'ਜੱਗਾ 7/51'। ਫ਼ਿਲਮ 'ਚ ਬਿਨੂੰ ਖੁਦ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ। 'ਜੱਗਾ 7/51' 2020 'ਚ 10 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
Advertisment
publive-image ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਬਿਨੂੰ ਢਿੱਲੋਂ ਇਸ ਫ਼ਿਲਮ ਨੂੰ ਲੈ ਕੇ ਆ ਰਹੇ ਹਨ। ਦੱਸ ਦਈਏ ਬਿਨੂੰ ਢਿੱਲੋਂ ਪ੍ਰੋਡਕਸ਼ਨ 'ਚ ਪਿਛਲੇ ਦਿਨੀਂ ਦੇਵ ਖਰੌੜ ਦੀ ਆਉਣ ਵਾਲੀ ਫ਼ਿਲਮ 'ਜ਼ਖਮੀ' ਦਾ ਵੀ ਐਲਾਨ ਕੀਤਾ  ਗਿਆ ਹੈ ਜਿਸ ਦੀ ਸ਼ੂਟਿੰਗ ਜਾਰੀ ਹੈ। ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ
Advertisment
ਸਰਗੁਣ ਮਹਿਤਾ ਅਤੇ ਬਿਨੂੰ ਢਿੱਲੋਂ ਸਟਾਰਰ ਫ਼ਿਲਮ ਕਾਲਾ ਸ਼ਾਹ ਕਾਲਾ ਦੀ ਕਾਮਯਾਬੀ ਤੋਂ ਬਿਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ ਸਰਗੁਣ ਮਹਿਤਾ ਨਾਲ ਫ਼ਿਲਮ 'ਝੱਲੇ' ਲੈ ਕੇ ਆ ਰਹੇ ਹਨ। ਹੁਣ ਇਸ ਨਵੀਂ ਫ਼ਿਲਮ 'ਜੱਗਾ 7/51' ਦੀ ਗੱਲ ਕਰੀਏ ਤਾਂ ਫ਼ਿਲਮ ਦੀ ਫਿਲਹਾਲ ਬਾਕੀ ਸਟਾਰਕਾਸਟ ਅਤੇ ਨਿਰਦੇਸ਼ਨ ਡਿਪਾਰਟਮੈਂਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।
 
View this post on Instagram
 

Jhalley Teaser .. coming sooooon ?????

A post shared by Binnu Dhillon (@binnudhillons) on

Advertisment

Stay updated with the latest news headlines.

Follow us:
Advertisment
Advertisment
Latest Stories
Advertisment