ਕੁਲਬੀਰ ਝਿੰਜਰ ਦੀ ਡੈਬਿਊ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਛੇਤੀ ਹੋਵੇਗੀ ਰਿਲੀਜ਼

Written by  Rupinder Kaler   |  June 17th 2019 11:08 AM  |  Updated: June 17th 2019 12:07 PM

ਕੁਲਬੀਰ ਝਿੰਜਰ ਦੀ ਡੈਬਿਊ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਛੇਤੀ ਹੋਵੇਗੀ ਰਿਲੀਜ਼

ਕੁਲਬੀਰ ਝਿੰਜਰ ਦੀ ਡੈਬਿਊ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ । ਇਸ ਦੀ ਜਾਣਕਾਰੀ ਗਾਇਕ ਕੁਲਬੀਰ ਝਿੰਜਰ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਡਾਈਲੌਗ ਪ੍ਰੋਮੋ ਸ਼ੇਅਰ ਕਰਕੇ ਇਸ ਦਾ ਖੁਲਾਸਾ ਕੀਤਾ ਹੈ ।ਕੁਲਬੀਰ ਝਿੰਜਰ ਦੀ ਇਸ ਫ਼ਿਲਮ ਦਾ ਕਾਫੀ ਲੰਮੇ ਸਮੇਂ ਤੋਂ,  ਉਹਨਾਂ ਦੇ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਹਨ ।

https://www.instagram.com/p/Byw9x2XlxoB/

ਕੁਲਬੀਰ ਝਿੰਜਰ ਵੱਲੋਂ ਸ਼ਾਝੀ ਕੀਤੀ ਇਸ ਜਾਣਕਾਰੀ ਨੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਬੀਰ ਝਿੰਜਰ ਦੀ ਫਿਲਮ ਜੱਗਾ ਜਗਰਾਵਾਂ ਜੋਗਾ ਦਾ ਟਰੇਲਰ ਰਿਲੀਜ਼ ਹੋਇਆ ਸੀ ।ਟਰੇਲਰ 'ਚ ਕੁਲਬੀਰ ਝਿੰਜਰ ਗੈਂਗਸਟਰ ਲੁੱਕ 'ਚ ਨਜ਼ਰ ਆ ਰਹੇ ਹਨ। ਕੁਲਬੀਰ ਝਿੰਜਰ ਦੀ ਇਹ ਫ਼ਿਲਮ ਉਹਨਾਂ ਦੀ ਡੈਬਿਊ ਫਿਲਮ ਹੋਣ ਵਾਲੀ ਹੈ।

https://www.youtube.com/watch?v=yS_a2mqtdS8

ਫਿਲਮ ਨੂੰ ਸ਼ੈਰੀ ਉੱਪਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਨੂੰ ਰਾਜਨ ਬੱਤਰਾ, ਗੁਰਪ੍ਰੀਤ ਸਿੰਘ ਭੁੱਲਰ ਬਲਜੀਤ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ । ਕੁਲਬੀਰ ਝਿੰਜਰ ਦੇ ਗਾਣਿਆਂ ਨੂੰ ਤਾਂ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਪਰ ਫਿਲਮ 'ਜੱਗਾ ਜਗਰਾਵਾਂ ਜੋਗਾ ਨੂੰ ਦੇਖਣਾ ਹੋਵੇਗਾ ਕੀ ਰਿਸਪਾਂਸ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network