ਜੱਗੀ ਖਰੌੜ ਦੀ ਰੋਟੀ ਬਣਾਉਂਦੇ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Written by  Lajwinder kaur   |  March 13th 2019 12:19 PM  |  Updated: March 13th 2019 12:21 PM

ਜੱਗੀ ਖਰੌੜ ਦੀ ਰੋਟੀ ਬਣਾਉਂਦੇ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

ਪੰਜਾਬੀ ਗਾਇਕ ਅਤੇ ਅਦਾਕਾਰ ਜੱਗੀ ਖਰੌੜ ਜਿਹੜੇ ਆਪਣੀਆਂ ਮੁੱਛਾਂ ਅਤੇ ਆਪਣੇ ਵੱਖਰੇ ਸਵੈਗ ਨਾਲ ਵੀ ਜਾਣੇ ਜਾਂਦੇ ਹਨ। ਪੰਜਾਬੀ ਇੰਡਸਟਰੀ ਦੇ ਸਮਾਰਟ ਕਲਾਕਾਰ ਜੱਗੀ ਖਰੌੜ ਜਿਹੜੇ ਆਪਣੇ ਗੀਤਾਂ ਦੇ ਨਾਲ ਆਪਣੀ ਮਸਤੀ ਵਾਲੀਆਂ ਵੀਡੀਓਜ਼ ਕਰਕੇ ਵੀ ਚਰਚਾ ‘ਚ ਛਾਏ ਰਹਿੰਦੇ ਹਨ।

View this post on Instagram

 

#myLoveMyMOM. Koon koon gol roti bana lenda aai. ??. @abhi.kharoud #viah_KARTA

A post shared by jaggi Kharoud Official?? (@jaggikharoud37) on

ਹੋਰ ਵੇਖੋ:ਚਮਕੀਲੇ ਦੇ ਗੀਤ ਉੱਤੇ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਨੇ ਬੰਨੇ ਰੰਗ, ਦੇਖੋ ਵੀਡੀਓ

ਜੱਗੀ ਖਰੌੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਹ ਰਸੋਈ ‘ਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਹੈ ਜਿਸ ਨੂੰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਸੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਲਟੀ ਟੈਲੇਂਟਿਡ ਜੱਗੀ ਖਰੌੜ ਰੋਟੀ ਬਣਾ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਇੱਕ ਦੋਸਤ ਬਹੁਤ ਹੀ ਭਾਵੁਕ ਗੀਤ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਰੋਟੀ ਬਣਾਉਂਦਿਆਂ ਇਹਨਾਂ ਕਲਾਕਾਰਾਂ ਨੂੰ ਆਪਣੀ ਆਪਣੀ ਮਾਵਾਂ ਦੇ ਹੱਥਾਂ ਦੀ ਰੋਟੀ ਚੇਤੇ ਆ ਗਈ। ਇਹ ਵੀਡੀਓ ਜੱਗੀ ਖਰੌੜ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਗੱਲ ਕਰੀਏ ਜੱਗੀ ਖਰੌੜ ਦੇ ਵਰਕ ਫੰਰਟ ਦੀ ਤਾਂ ਉਹ ਬਹੁਤ ਜਲਦ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network