ਪੰਜਾਬੀ ਕਲਾਕਾਰ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਵੀਡੀਓ, ਪ੍ਰਸ਼ੰਸਕ ਵੀ ਹੋਏ ਭਾਵੁਕ

written by Lajwinder kaur | December 16, 2020

ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੱਕ ਖ਼ਾਸ ਮਿੱਤਰ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । inside pic of jaggia nd satnam  ਹੋਰ ਪੜ੍ਹੋ : ਭਾਰਤੀ ਸਿੰਘ ਨੇ ਕੀਕੂ ਸ਼ਾਰਦਾ ਦੇ ਗਲੇ ਨੂੰ ਪਾਇਆ ਹੱਥ, ਦੇਖੋ ਵੀਡੀਓ ‘ਚ ਕੀ ਬੋਲੀ ਭਾਰਤੀ?
ਇਸ ਸਾਲ ਜੱਗੀ ਖਰੌੜ ਦੇ ਖ਼ਾਸ ਦੋਸਤ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਸਤਨਾਮ ਖੱਟੜਾ  ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ਤੇ ਆਪਣਾ ਨਾਂਅ ਬਣਾਇਆ ਸੀ । picture of jaggi and satnam ਜੱਗੀ ਨੇ ਆਪਣੇ ਮਿੱਤਰ ਦੇ ਨਾਲ ਰਿਕਾਰਡ ਕੀਤੀ ਹੋਈ ਪਿਆਰੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਦੋਵੇਂ ਮਿੱਤਰ ਕੁਸ਼ਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੱਗੀ ਖਰੌੜ ਨੇ ਲਿਖਿਆ ਹੈ ‘ਸਤਨਾਮ ਤੈਨੂੰ ਹਰ ਦਿਨ ਯਾਦ ਕਰਦਾ ਹੈ’ । ਇਸ ਪੋਸਟ ‘ਤੇ ਦਰਸ਼ਕ ਵੀ ਭਾਵੁਕ ਕਮੈਂਟ ਕਰ ਰਹੇ ਨੇ । jaggi kharud pic  

0 Comments
0

You may also like