ਜਗਜੀਤ ਸੰਧੂ ਦੀ ਫ਼ਿਲਮ 'ਉੱਨੀ ਇੱਕੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, 6 ਸਤੰਬਰ ਦੀ ਬਜਾਏ ਹੁਣ ਇਸ ਦਿਨ ਹੋਵੇਗੀ ਰਿਲੀਜ਼

Written by  Aaseen Khan   |  August 25th 2019 12:32 PM  |  Updated: August 25th 2019 12:32 PM

ਜਗਜੀਤ ਸੰਧੂ ਦੀ ਫ਼ਿਲਮ 'ਉੱਨੀ ਇੱਕੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, 6 ਸਤੰਬਰ ਦੀ ਬਜਾਏ ਹੁਣ ਇਸ ਦਿਨ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਹੁਣ ਆਪਣੇ ਪੂਰੇ ਜੋਬਨ 'ਤੇ ਹੈ ਇੱਕ ਹੀ ਹਫ਼ਤੇ 'ਚ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਉੱਥੇ ਹੀ ਨਵੀਆਂ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਕਈ ਫ਼ਿਲਮਾਂ ਦੀਆਂ ਰਿਲੀਜ਼ ਤਰੀਕਾਂ 'ਚ ਬਦਲਾਅ ਵੀ ਹੋ ਰਹੇ ਹਨ। ਅਜਿਹੀ ਪੰਜਾਬੀ ਫ਼ਿਲਮ ਹੈ 'ਉੱਨੀ ਇੱਕੀ' ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਤਰੀਕ ਬਦਲ ਦਿੱਤੀ ਗਈ ਹੈ। ਉੱਨੀ ਇੱਕੀ ਫ਼ਿਲਮ ਹੁਣ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗਜੀਤ ਸੰਧੂ ਨੇ ਇਸ ਬਾਰੇ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਬਦਲਾਅ ਦਾ ਕਾਰਨ ਫ਼ਿਲਮ ਦੇ ਨਾਇਕ ਜਗਜੀਤ ਸੰਧੂ ਨੇ ਕੁਝ ਤਾਕੀਨੀ ਕਾਰਨ ਦੱਸੇ ਹਨ। ਉਹਨਾਂ ਦਾ ਕਹਿਣਾ ਹੈ "ਤਕਨੀਕੀ ਕਾਰਨਾਂ ਕਰਕੇ ਉੱਨੀ ਇੱਕੀ ਹੋਗੀ ਬੱਸ, 6 ਸਤੰਬਰ ਨੂੰ ਟੀਜ਼ਰ ਰਿਲੀਜ਼ ਕਰਾਂਗੇ"।ਜੀ ਹਾਂ 6 ਸਤੰਬਰ ਨੂੰ ਫ਼ਿਲਮ ਦੀ ਬਜਾਏ ਟੀਜ਼ਰ ਹੀ ਦੇਖਣ ਨੂੰ ਮਿਲਣ ਵਾਲਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਸਹਾਇਕ ਕਿਰਦਾਰ ਨਾਲ ਵੀ ਵੱਖਰੀ ਪਹਿਚਾਣ ਹਾਸਿਲ ਕਰਨ ਵਾਲੇ ਜਗਜੀਤ ਸੰਧੂ ਹੁਣ ਆਪਣੀ ਆਉਣ ਵਾਲੀ ਫ਼ਿਲਮ ‘ਉੱਨੀ ਇੱਕੀ’ ‘ਚ ਬਤੌਰ ਹੀਰੋ ਨਜ਼ਰ ਆਉਣਗੇ।

 

View this post on Instagram

 

ਹੁਣ ਤੱਕ ਜਿੰਨੀਆ ਵੀ ਫਿਲਮਾਂ ਕਿਤੀਆਂ ਉਹਨਾਂ ਨੂੰ ਤੁਸੀ ਉਮੀਦ ਨਾਲੋਂ ਜਿਆਦਾ ਪਿਆਰ ਦਿੱਤਾ ਤੇ ਹੁਣ ਵਾਰੀ ਆਈ ਮੁੱਖ ਕਿਰਦਾਰ ਦੀ ਜਿੰਮੇਵਾਰੀ ਨਿਭਾਉਣ ਦੀ, ਹੁਣ ਵੀ ਉਮੀਦ ਕਰਦਾ ਕਿ ਤੁਸੀ ਸਾਥ ਦੇਵੋਗੇ ਇਹ ਹੈ ਮੇਰੀ ਫਿਲਮ (ਹੀਰੋ ਆਲੀ) "ਉੱਨੀ ਇੱਕੀ" ਦਾ ਪੋਸਟਰ,ਉਮੀਦ ਕਰਦਾ ਤੁਸੀੰ ਵੱਧ ਤੋੰ ਵੱਧ ਸ਼ੇਅਰ ਕਰੋਗੇ। “19-21” Releasing 6 September 2019 @ijagjeetsandhu @sawanrupowali @karamjitanmol

A post shared by Jagjeet Sandhu (@ijagjeetsandhu) on

ਲਿਵਤਾਰ ਸਿੰਘ ਦੀ ਇਸ ਕਹਾਣੀ ਨੂੰ ਲਿਵਤਾਰ ਅਤੇ ਕੇਪੀ ਗਿੱਲ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਜਗਜੀਤ ਸੰਧੂ ਦਾ ਸਾਥ ਦੇ ਰਹੇ ਹਨ ਕਰਮਜੀਤ ਅਨਮੋਲ, ਸਾਵਨ ਰੂਪੋਵਾਲੀ, ਨਿਰਮਲ ਰਿਸ਼ੀ, ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ ਵਰਗੇ ਕਈ ਨਾਮੀ ਸਿਤਾਰੇ ਹੋਰ ਵੀ ਇਸ ਲਿਸਟ ‘ਚ ਸ਼ਾਮਿਲ ਹਨ।

ਹੋਰ ਵੇਖੋ : ਪੰਜਾਬੀ ਸਿਨੇਮਾ 'ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ

ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਸਹਾਇਕ ਕਿਰਦਾਰਾਂ 'ਚ ਤਾਂ ਜਗਜੀਤ ਸੰਧੂ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਚਰਚਾ ਖੱਟੀ ਹੈ ਹੁਣ 18 ਅਕਤੂਬਰ ਨੂੰ ਬਤੌਰ ਨਾਇਕ ਪਰਦੇ 'ਤੇ ਜਲਵਾ ਦਿਖਾਉਣਗੇ। ਫਿਲਹਾਲ 23 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦੀ 'ਚ ਜਗਜੀਤ ਸੰਧੂ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network