ਗਾਇਕ ਰਾਏ ਜੁਝਾਰ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ

Written by  Rupinder Kaler   |  October 12th 2019 12:33 PM  |  Updated: October 15th 2019 05:39 PM

ਗਾਇਕ ਰਾਏ ਜੁਝਾਰ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ

ਗਾਇਕ ਰਾਏ ਜੁਝਾਰ ਲੰਮੀ ਬਰੇਕ ਤੋਂ ਬਾਅਦ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਜੈਗੁਆਰ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਰਾਏ ਜੁਝਾਰ ਦੇ ਇਸ ਗਾਣੇ ਦਾ ਪੀਟੀਸੀ ਰਿਕਾਰਡਜ਼ ਵੱਲੋਂ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਰਾਏ ਜੁਝਾਰ ਦੇ ਪ੍ਰਸ਼ੰਸਕਾਂ ਨੂੰ ਇਹ ਟੀਜ਼ਰ ਕਾਫੀ ਪਸੰਦ ਆਇਆ ਹੈ ।

https://www.instagram.com/p/B3UZAUpHZ6q/

ਇਸ ਟੀਜ਼ਰ ਨੂੰ ਲਗਤਾਰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਰਾਏ ਜੁਝਾਰ ਦਾ ਇਹ ਗਾਣਾ ਡਿਊਟ ਸੌਂਗ ਹੈ, ਜਿਸ ਵਿੱਚ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ ਨੇ ਉਹਨਾਂ ਦਾ ਸਾਥ ਦਿੱਤਾ ਹੈ । ਗਾਣੇ ਦੇ ਬੋਲ Gurvail Aulakh ਨੇ ਲਿਖੇ ਹਨ ਜਦੋਂ ਕਿ ਵੀਡੀਓ ਮਿਊਜ਼ਿਕ T Jay Tindi ਨੇ ਤਿਆਰ ਕੀਤਾ ਹੈ ।

ਗਾਣੇ ਦੀ ਵੀਡੀਓ Hardik Joshan ਨੇ ਬਣਾਈ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਏ ਜੁਝਾਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network