ਜਹਾਨ ਗੀਤ ਨੇ ਕੀਤਾ ਹੈ ਸਾਬਿਤ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪੱਖ ਤੋਂ ਨਹੀਂ ਹਨ ਘੱਟ, ਦੇਖੋ ਵੀਡੀਓ

Written by  Aaseen Khan   |  April 14th 2019 02:45 PM  |  Updated: April 14th 2019 02:45 PM

ਜਹਾਨ ਗੀਤ ਨੇ ਕੀਤਾ ਹੈ ਸਾਬਿਤ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪੱਖ ਤੋਂ ਨਹੀਂ ਹਨ ਘੱਟ, ਦੇਖੋ ਵੀਡੀਓ

ਜਹਾਨ ਗੀਤ ਨੇ ਕੀਤਾ ਹੈ ਸਾਬਿਤ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪੱਖ ਤੋਂ ਨਹੀਂ ਹਨ ਘੱਟ : ਜਹਾਨ ਗੀਤ ਸਿੰਘ ਜਿੰਨ੍ਹਾਂ ਦੇ ਨਾਮ ਪਿੱਛੇ ਲੱਗਦਾ ਤਾਂ ਸਿੰਘ ਹੈ ਪਰ ਇਹ ਲੜਕੀ ਲੜਕਿਆਂ ਦੇ ਬਰਾਬਰ ਨਹੀਂ ਸਗੋਂ ਅੱਗੇ ਹੀ ਹੈ। ਯੰਗਐਸਟ ਮਹਿਲਾ ਢੋਲ ਪਲੇਅਰ ਦਾ ਖ਼ਿਤਾਬ ਹਾਸਿਲ ਕਰ ਚੁੱਕੀ ਜਹਾਨ ਗੀਤ ਜਦੋਂ ਢੋਲ ਵਜਾਉਂਦੀ ਹੈ ਤਾਂ ਹਰ ਕੋਈ ਖੜ੍ਹ ਕੇ ਉਹਨਾਂ ਨੂੰ ਦੇਖਦਾ ਹੈ। ਜਹਾਨ ਗੀਤ ਸਿੰਘ ਨੇ ਬਚਪਨ ਤੋਂ ਹੀ ਤੈਅ ਕਰ ਲਿਆ ਸੀ ਕਿ ਉਹ ਦੁਨੀਆਂ ਤੋਂ ਕੁਝ ਵੱਖਰਾ ਕਰੇਗੀ, ਜਿਸ ਲਈ ਉਹਨਾਂ ਨੇ ਢੋਲ ਵਜਾਉਣਾ ਚੁਣਿਆ। ਜਹਾਨ ਗੀਤ ਹੁਣ ਤੱਕ ਦੁਨੀਆਂ ਦੀਆਂ ਵੱਡੀਆਂ ਸਟੇਜਾਂ 'ਤੇ ਆਪਣੇ ਢੋਲ ਵਜਾਉਣ ਦੇ ਹੁਨਰ ਨੂੰ ਪੇਸ਼ ਕਰ ਚੁੱਕੀ ਹੈ।

ਜਹਾਨ ਗੀਤ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦਾ ਸਾਥ ਉਹਨਾਂ ਨੂੰ ਹਮੇਸ਼ਾ ਮਿਲਿਆ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਢੋਲ ਵਜਾਉਣਾ ਸ਼ੁਰੂ ਕੀਤਾ ਸੀ ਤਾਂ ਢੋਲ ਉਹਨਾਂ ਤੋਂ ਵੱਡਾ ਹੁੰਦਾ ਸੀ ਅਤੇ ਲੋਕ ਕਹਿੰਦੇ ਸਨ ਕਿ ਹੁਣ ਲੜਕੀ ਵੀ ਢੋਲ ਵਜਾਵੇਗੀ। ਪਰ ਉਹਨਾਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਜਜ਼ਬੇ ਨੂੰ ਬਰਕਰਾਰ ਰੱਖਿਆ।

ਹੋਰ ਵੇਖੋ : ਪੰਜਾਬੀ ਸਿਨੇਮਾ ਦਾ ਅਨਿੱਖੜਵਾਂ ਅੰਗ ਹੈ ਸਰਦਾਰ ਸੋਹੀ, ਰੰਗ ਮੰਚ ਤੋਂ ਪਰਦੇ ਤੱਕ ਮਾਰੀਆਂ ਹਨ ਵੱਡੀਆਂ ਮੱਲਾਂ, ਜਾਣੋ ਫ਼ਿਲਮੀ ਸਫ਼ਰ

jahan geet singh youngest girl dhol player ptc punjabi jahan geet singh youngest girl dhol player ptc punjabi

ਜਹਾਨ ਗੀਤ ਅੱਜ ਮਹਿਲਾਵਾਂ ਲਈ ਇੱਕ ਮਿਸਾਲ ਹੈ। ਜਿਹੜੇ ਲੋਕ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਜਦੇ ਹਨ ਉਹਨਾਂ ਨੂੰ ਵੀ ਅੱਜ ਜਹਾਨ ਗੀਤ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿ ਜੇਕਰ ਇਰਾਦਾ ਅਤੇ ਟੀਚਾ ਪੱਕਾ ਹੋਵੇ ਤਾਂ ਕੁੜੀਆਂ ਕੁਝ ਵੀ ਕਰ ਸਕਦੀਆਂ ਹਨ। ਲੋੜ ਹੈ ਬਸ ਉਹਨਾਂ ਦਾ ਸਾਥ ਦੇਣ ਦੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network