ਸ਼ਬਦ ਗਾਇਨ'ਜਾਹਰ ਪੀਰ ਜਗਤੁ ਗੁਰ ਬਾਬਾ' ਸ਼ਬਦ ਦਾ ਵਰਲਡ ਪ੍ਰੀਮੀਅਰ

Written by  Shaminder   |  November 21st 2018 01:41 PM  |  Updated: November 24th 2018 07:46 AM

ਸ਼ਬਦ ਗਾਇਨ'ਜਾਹਰ ਪੀਰ ਜਗਤੁ ਗੁਰ ਬਾਬਾ' ਸ਼ਬਦ ਦਾ ਵਰਲਡ ਪ੍ਰੀਮੀਅਰ

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ 'ਜਾਹਰ ਪੀਰ ਜਗਤੁ ਗੁਰ ਬਾਬਾ'। ਇਹ ਸ਼ਬਦ ਭਾਈ ਜਗਤਾਰ ਸਿੰਘ ਜੀ ਦੀ ਰਸਭਿੰਨੀ ਅਵਾਜ਼ 'ਚ ਗੁਰਪੁਰਬ ਦੇ ਮੌਕੇ 'ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਈ ਵਿਲੱਖਣ ਉਪਰਾਲਾ ਕਰਦੇ ਹੋਏ ਪੀਟੀਸੀ ਪੰਜਾਬੀ 'ਤੇ ਸ਼ਬਦ ਦਾ ਵਰਲਡ ਪ੍ਰੀਮੀਅਰ ਕੀਤਾ  ਗਿਆ।

https://www.youtube.com/watch?v=sdh0avsVhT4

'ਜਾਹਰ ਪੀਰ ਜਗਤੁ ਗੁਰ ਬਾਬਾ' ਸ਼ਬਦ ਨੂੰ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਸੁਣ ਸਕਦੇ ਹੋ ।ਇਸ ਸ਼ਬਦ ਗਾਇਨ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ 'ਤੇ ਵੀ ਮਾਣ ਸਕਦੇ ਹੋ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰਿਲੀਜ਼ ਹੋਏ ਇਸ ਸ਼ਬਦ ਗਾਇਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਨੇ ਆਪਣੀ ਅਵਾਜ਼ ਦਿੱਤੀ ਹੈ ।

ਹੋਰ ਵੇਖੋ :ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ

ਇਸ ਸ਼ਬਦ ਦਾ ਤੁਸੀਂ ਪੀਟੀਸੀ ਪੰਜਾਬੀ , ਪੀਟੀਸੀ ਨਿਊਜ਼ ਅਤੇ ਪੀਟੀਸੀ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਆਨੰਦ ਮਾਣ ਸਕਦੇ ਹੋ । ਪੀਟੀਸੀ ਰਿਕਾਰਡਸ ਦੇ ਇਸ ਉਪਰਾਲੇ ਨੂੰ ਲੋਕਾਂ ਦਾ ਵੀ ਵਧੀਆ ਹੁੰਗਾਰਾ ਮਿਲ ਰਿਹਾ ਹੈ ।

shabad shabad

ਪੀਟੀਸੀ ਰਿਕਾਰਡਸ ਦਾ ਇਹ ਉਪਰਾਲਾ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network