ਜੈਸਮੀਨ ਜੱਸੀ ਦਾ ਗੀਤ ਹਿਟਲਰ ਹੱਬੀ ਪਾ ਰਿਹਾ ਹੈ ਧੰਮਾਲਾਂ.. ਚੱਲ ਰਿਹਾ ਹੈ ਟਰੇਂਡਿੰਗ ਤੇ

written by Gulshan Kumar | April 02, 2018

ਪਿਆਰ ਨਾਲ ਬੋਲੇਂਗਾ ਤਾਂ ਕੀ ਘੱਸਜੂ ਵੇ ਤੇਰਾ, ਹਰ ਵੇਲੇ ਰਹਿਨਾ ਏ ਵੱਢ ਖਾਣ ਨੂੰ, ਇਹ ਕਹਿਣਾ ਹੈ ਜੀ ਜੈਸਮੀਨ ਜੱਸੀ ਦਾ। ਦਰਅਸਲ ਗੱਲ ਐਦਾਂ ਕਿ ਉਹਨਾਂ ਦਾ ਨਵਾਂ ਗੀਤ ਰੀਲੀਜ਼ ਹੋਇਆ ਹੈ ਹਿਟਲਰ ਹੱਬੀ। ਤੇ ਇਹ ਲਾਈਨਾਂ ਹਿਟਲਰ ਹੱਬੀ ਦੀਆਂ ਹੁੱਕ ਲਾਈਨਾਂ ਨੇ। ਜਿਹੜੀਆਂ ਉਹਨਾਂ ਦੇ ਫ਼ੈਨਸ ਨੂੰ ਬਹੁਤ ਪਸੰਦ ਆ ਰਹੀਆਂ ਨੇ, ਖਾਸਕਰ ਫ਼ੀਮੇਲ ਫ਼ੈਨਸ ਨੂੰ। ਜਿਸ ਦੀ ਵਜਾ ਇਹ ਹੈ ਕਿ ਗਾਣਾ ਰੀਲੀਜ਼ ਹੁੰਦੇ ਹੀ ਟਰੇਂਡਿੰਗ ਤੇ ਪਹੁੰਚ ਗਿਆ ਹੈ। ਤੇ ਇਹਨਾਂ ਹੁੱਕ ਲਾਈਨਾਂ ਨੂੰ ਕੁੜੀਆਂ ਆਪਣਾ ਫ਼ੇਸਬੁੱਕ ਸਟੇਟਸ ਬਣਾ ਰਹੀਆਂ ਨੇ। ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰੀ ਜੈਸਮੀਨ ਜੱਸੀ ਨੇ ਸੋਲੋ ਗੀਤ ਗਾਇਆ ਹੈ।

[su_youtube url="https://www.youtube.com/watch?v=e1AgWVFScrc&feature=youtu.be" width="580" height="320" autoplay="yes"]

ਉਹਨਾਂ ਦੇ ਜੋੜੀਦਾਰ ਦੀਪ ਢਿਲੋਂ ਗਾਈਕੀ ਦੀ ਜਗਾ ਸਿਰਫ਼ ਵੀਡਿਉ ਵਿਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਨੇ। ਇਸ ਗੀਤ ਦੇ ਵੀਡੀਉ ਦਾ ਕੋਂਸੇਪਟ ਤੇ ਗੀਤ ਦੀ ਵੀਡਿਉ ਤਿਆਰ ਕੀਤੀ ਹੈ ਦੀਪ ਢਿਲੋਂ ਨੇ। ਗੁਰੀ ਹਕੁਮੱਤਵਾਲਾ ਨੇ ਇਸ ਗੀਤ ਦੇ ਲਿਿਰਕਸ ਲਿਖੇ ਨੇ। ਜੋ ਬੜੇ ਹੀ ਸ਼ਾਨਦਾਰ ਨੇ। ਤੇ ਇਸ ਦਾ ਮਿਉਜ਼ਿਕ ਦਿਤਾ ਹੈ ਦੇਸੀ ਰੂਟਜ਼ ਨੇ। ਜੈਸਮੀਨ ਜੱਸੀ ਦੇ ਪਹਿਲੇ ਸੋਲੋ ਡੇਬਯੂ ਸੋਂਗ ਨੂੰ ਮਿਲੇ ਢੇਰ ਸਾਰੇ ਪਿਆਰ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜੈਸਮੀਨ ਦੇ ਹੋਰ ਵੀ ਸੋਲੋ ਗੀਤ ਜਲਦੀ ਸੁਨਣ ਤੇ ਦੇਖਣ ਨੂੰ ਮਿਲਣਗੇ।

Edited By: Gourav Kochhar

0 Comments
0

You may also like