ਜਲਦ ਹੀ ਦੇਣਗੇ ਸਰਬਜੀਤ ਚੀਮਾ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ

Written by  Gourav Kochhar   |  October 31st 2017 08:18 AM  |  Updated: October 31st 2017 09:16 AM

ਜਲਦ ਹੀ ਦੇਣਗੇ ਸਰਬਜੀਤ ਚੀਮਾ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ

ਰੰਗਲੇ ਪੰਜਾਬ ਦੀ ਸਿਫ਼ਤ ਸੁਣਾਉਣ ਵਾਲੇ ਸਰਬਜੀਤ ਚੀਮਾ ਅੱਜ ਕੱਲ ਆਪਣੀ ਆਉਣ ਵਾਲੀ ਫ਼ਿਲਮ "ਦੁੱਲਾ ਵੈਲੀ (Dulla Vailly)" ਦੀ ਸ਼ੂਟਿੰਗ "ਚ ਵਿਅਸਤ ਨੇ | ਇਸ ਫ਼ਿਲਮ ਨਾਲ ਸਰਬਜੀਤ ਦਾ ਬੇਟਾ "ਗੁਰਵਰ ਚੀਮਾ" ਕਰ ਰਿਹਾ ਹੈ ਪੰਜਾਬੀ ਫ਼ਿਲਮ ਇੰਡਸਟਰੀ ਚ ਡੈਬਿਊ ਤੇ ਉਨ੍ਹਾਂ ਨਾਲ ਜੋ ਅਦਾਕਾਰਾ ਨਜ਼ਰ ਆਵੇਗੀ ਉਸਦਾ ਨਾਮ ਹੈ ਨੀਤ ਕੌਰ |

ਇਸਦੇ ਇਲਾਵਾ ਅਵਤਾਰ ਗਿੱਲ, ਗੁੱਗੂ ਗਿੱਲ, ਯੋਗਰਾਜ ਸਿੰਘ, ਸੁਰਿੰਦਰ ਸ਼ਰਮਾ, ਜਨਕ ਜੋਸ਼ੀ, ਹੈਰੀ ਸੱਚਦੇਵਾ, ਮੈਨੀ ਖਹਿਰਾ ਵਰਗੇ ਨਾਮੀ ਫਿਲਮੀ ਸਿਤਾਰਿਆ ਤੋ ਇਲਾਵਾ ਬਹੁਪੱਖੀ ਸ਼ਖਸੀਅਤ ਦੇ ਮਾਲਕ ਮਨਜੀਤ ਉੱਪਲ ਦਾ ਫਰਜੰਦ ਲਖਵੀਰ ਉੱਪਲ ਵੀ ਫਿਲਮ ਵਿੱਚ ਆਪਣੀ ਧੱੜਲੇਦਾਰ ਅਦਾਕਾਰੀ ਦਾ ਨਮੂਨਾ ਪੇਸ਼ ਕਰੇਗਾ। ਫਿਲਮ ਦੀ ਸੂਟਿੰਗ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਜੋ ਕਿ ਜਲਦ ਹੀ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ ਦੇਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network