Advertisment

ਕੇਦਾਰਨਾਥ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਜਾਨ੍ਹਵੀ ਕਪੂਰ ਅਤੇ ਸਾਰਾ ਅਲੀ ਖ਼ਾਨ, ਬਰਫੀਲੀਆਂ ਪਹਾੜੀਆਂ ‘ਚ ਕੀਤੀ ਮਸਤੀ

author-image
By Shaminder
New Update
ਕੇਦਾਰਨਾਥ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਜਾਨ੍ਹਵੀ ਕਪੂਰ ਅਤੇ ਸਾਰਾ ਅਲੀ ਖ਼ਾਨ, ਬਰਫੀਲੀਆਂ ਪਹਾੜੀਆਂ ‘ਚ ਕੀਤੀ ਮਸਤੀ
Advertisment
ਸਾਰਾ ਅਲੀ ਖ਼ਾਨ (Sara Ali Khan ) ਅਤੇ ਜਾਨ੍ਹਵੀ ਕਪੂਰ 
Advertisment
(janhvi kapoor) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੀਆਂ ਉਤਰਾਖੰਡ ਦੀਆਂ ਬਰਫੀਲੀਆਂ ਪਹਾੜੀਆਂ ‘ਚ ਨਜ਼ਰ ਆ ਰਹੀਆਂ ਹਨ । ਦੋਵਾਂ ਨੇ ਜਿੱਥੇ ਬਰਫੀਲੀਆਂ ਪਹਾੜੀਆਂ ‘ਚ ਖੂਬ ਇਨਜੁਆਏ ਕੀਤਾ । ਉੱਥੇ ਹੀ ਦੋਵੇਂ ਜਣੀਆਂ ਕੇਦਾਰਨਾਥ  (kedarnath) ‘ਚ ਪੂਜਾ ਅਰਚਨਾ ਕਰਦੀਆਂ ਹੋਈਆਂ ਦਿਖਾਈ ਦਿੱਤੀਆਂ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਖੂਬ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ । sara ali khan and janhvi kapoor.jpg,,-min image From instagram
Advertisment
ਹੋਰ ਪੜ੍ਹੋ : ਐਸ਼ਵਰਿਆ ਰਾਏ ਬੱਚਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਅਭਿਸ਼ੇਕ ਬੱਚਨ ਨੇ ਨਕਲੀ ਅੰਗੂਠੀ ਦੇ ਕੇ ਫਸਾਇਆ ਐਸ਼ਵਰਿਆ ਨੂੰ ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਵੇਂ ਜਣੀਆਂ ਉੱਥੇ ਠੰਡ ਦਾ ਅਨੰਦ ਲੈ ਰਹੀਆਂ ਹਨ । ਦੋਵਾਂ ਨੇ ਗਰਮ ਕੱਪੜੇ ਪਾਏ ਹੋਏ ਹਨ ।ਉੱਥੇ ਕੁਝ ਲੋਕਾਂ ਨੇ ਜਾਨ੍ਹਵੀ ਨੂੰ ਪਛਾਣ ਲਿਆ ਤਾਂ ਦੋਵਾਂ ਨੇ ਆਪਣੇ ਫੈਨਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਸਾਰਾ ਅਲੀ ਖ਼ਾਨ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । sara ali khan and janhvi kapoor,,-min image From instagram ਬੀਤੇ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਕਸ਼ਮੀਰ ਘੁੰਮਣ ਗਈ ਸੀ । ਜਿੱਥੇ ਉਹ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਅਕਸਰ ਮਸਤੀ ਭਰੇ ਵੀਡੀਓਜ਼ ਬਣਾਉਂਦੀ ਰਹਿੰਦੀ ਹੈ । ਜਿਨ੍ਹਾਂ ਨੂੰ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਸਾਂਝਾ ਕਰਦੀ ਰਹਿੰਦੀ ਹੈ । ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਪਿੱਛੇ ਜਿਹੇ ਉਸ ਦੀ ਫ਼ਿਲਮ ‘ਰੂਹੀ’ ਆਈ ਸੀ ।ਰਾਜ ਕੁਮਾਰ ਰਾਓ ਦੇ ਨਾਲ ਆਈ ਇਸ ਫ਼ਿਲਮ ‘ਚ ਅਦਾਕਾਰਾ ਸਭ ਨੂੰ ਡਰਾਉਂਦੀ ਹੋਈ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਫ਼ਿਲਮ ‘ਧੜਕ’ ਅਤੇ ‘ਦੋਸਤਾਨਾ’ ‘ਚ ਵੀ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਫ਼ਿਲਮ ‘ਗੁੱਡ ਲੱਕ’ ‘ਚ ਨਜ਼ਰ ਆਏਗੀ ।
 
View this post on Instagram
 

A post shared by Voompla (@voompla)

Advertisment

Stay updated with the latest news headlines.

Follow us:
Advertisment
Advertisment
Latest Stories
Advertisment