
Janhvi Kapoor buy New house : ਆਪਣੀ ਮਾਂ ਵਾਂਗ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਇਸ ਦਾ ਮੁਖ ਕਾਰਨ ਹੈ ਜਾਹਨਵੀ ਦਾ ਨਵਾਂ ਘਰ। ਹਾਲ ਹੀ ਵਿੱਚ ਜਾਹਨਵੀ ਨੇ ਬਾਂਦਰਾ ਵਿੱਚ ਆਪਣਾ ਨਵਾਂ ਘਰ ਖਰੀਦਿਆ ਹੈ। ਇਸ ਘਰ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਹਾਲ ਹੀ ਵਿੱਚ, ਜਾਹਨਵੀ ਕਪੂਰ ਨੇ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਇੱਕ ਨਵਾਂ ਘਰ ਖਰੀਦ ਕੇ ਆਪਣੀ ਜਾਇਦਾਦ ਵਿੱਚ ਵਾਧਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦਾ ਪੈਪਰਾਜ਼ੀ ਦੇ ਸਵਾਲ ਦਾ ਜਵਾਬ ਦੇਣ ਦਾ ਵੀਡੀਓ ਵਾਇਰਲ ਹੋਇਆ ਹੈ। ਨਵਾਂ ਘਰ ਖਰੀਦਣ ਤੋਂ ਬਾਅਦ, ਹਾਲ ਹੀ ਵਿੱਚ ਪੈਪਰਾਜ਼ੀਸ ਵੱਲੋਂ ਜਾਹਨਵੀ ਕਪੂਰ ਨੂੰ ਸਪਾਟ ਕੀਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਾਹਨਵੀ ਚਿੱਟੇ ਰੰਗ ਦੀ ਡਰੈਸ ਅਤੇ ਪਿੰਕ ਕਲਰ ਦੇ ਸਲੀਪਰ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਪੈਪਰਾਜ਼ੀ ਨੇ ਜਾਹਨਵੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ 'ਜਾਹਨਵੀ ਜੀ, ਸਾਨੂੰ ਨਵੇਂ ਘਰ ਦੀ ਪਾਰਟੀ ਨਹੀਂ ਮਿਲੀ।

ਪੈਪਾਰਾਜ਼ੀਸ ਨੂੰ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਕਿਹਾ ਕਿ ਇਹ ਸੀਕ੍ਰੇਟ ਸੀ, ਤੁਸੀਂ ਲੋਕਾਂ ਨੇ ਇਸ ਦਾ ਪਰਦਾਫਾਸ਼ ਕਰ ਦਿੱਤਾ। ਜਾਹਨਵੀ ਦੇ ਜਵਾਬ ਤੋਂ ਬਾਅਦ ਪੈਪਰਾਜ਼ੀ ਨੇ ਅਦਾਕਾਰਾ ਨੂੰ ਕਿਹਾ ਕਿ ਸਾਡੇ ਬਾਰੇ ਕੀ ਹੈ, ਉਹ ਕਿਸੇ ਤੋਂ ਛੁਪਾਉਣ ਵਾਲੀ ਹੈ। ਇਸ ਤੋਂ ਬਾਅਦ ਜਾਹਨਵੀ ਕਪੂਰ ਮੁਸਕਰਾਉਂਦੇ ਹੋਏ ਆਪਣੀ ਕਾਰ 'ਚ ਬੈਠ ਕੇ ਉਥੋ ਨਿਕਲ ਗਈ।
ਮੀਡੀਆ ਰਿਪੋਰਟਸ ਦੇ ਮੁਤਾਬਕ ਜਾਹਨਵੀ ਕਪੂਰ ਦੇ ਇਸ ਨਵੇਂ ਘਰ ਦੀ ਕੀਮਤ ਲਗਭਗ 65 ਕਰੋੜ ਰੁਪਏ ਹੈ। ਇਹ 8669ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਇੱਕ ਸ਼ਾਨਦਾਰ ਬਗੀਚਾ, ਸ਼ਾਨਦਾਰ ਸਵੀਮਿੰਗ ਪੂਲ ਅਤੇ ਪੂਰੇ ਪੰਜ ਪਾਰਕਿੰਗ ਪਲਾਟ ਵੀ ਹਨ। ਇਸ ਦੇ ਨਾਲ ਉਸ ਦੇ ਇਸ ਡੁਪਲੈਕਸ ਵਿੱਚ ਉਹ ਸਭ ਕੁਝ ਹੈ ਜੋ ਅਭਿਨੇਤਰੀ ਚਾਹੁੰਦੀ ਹੈ। ਇਹ ਇੱਕ ਬੇਹੱਦ ਆਲੀਸ਼ਾਨ ਘਰ ਹੈ।

ਹੋਰ ਪੜ੍ਹੋ: ਫਲਾਈਟ ਤੋਂ ਗਾਇਬ ਹੋਇਆ ਸਾਊਥ ਐਕਟਰ ਰਾਣਾ ਦੱਗੂਬਾਤੀ ਦਾ ਸਮਾਨ, ਅਦਾਕਾਰ ਨੇ ਟਵੀਟ ਕਰਕੇ ਸਾਂਝਾ ਕੀਤਾ ਮਾੜਾ ਅਨੁਭਵ
ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਮਹੀਨੇ ਜਾਹਨਵੀ ਕਪੂਰ ਦੀ ਫ਼ਿਲਮ 'ਮਿਲੀ' ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਜਾਹਨਵੀ ਨੇ ਸ਼ਾਨਦਾਰ ਤਰੀਕੇ ਨਾਲ ਆਪਣਾ ਕਿਰਦਾਰ ਨਿਭਾਇਆ। ਇਸ ਦੇ ਨਾਲ ਹੀ ਇਹ ਪਹਿਲੀ ਫ਼ਿਲਮ ਹੈ ਜਿਸ ਵਿੱਚ ਅਦਾਕਾਰਾ ਨੇ ਆਪਣੇ ਪਿਤਾ ਬੋਨੀ ਕਪੂਰ ਨਾਲ ਕੰਮ ਕੀਤਾ ਹੈ। ਜਲਦ ਹੀ ਜਾਹਨਵੀ ਕਪੂਰ ਵਰੁਣ ਧਵਨ ਨਾਲ ਫ਼ਿਲਮ 'ਬਾਵਾਲ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਅਪ੍ਰੈਲ 2023 'ਚ ਰਿਲੀਜ਼ ਹੋਵੇਗੀ।