ਜਾਹਨਵੀ ਕਪੂਰ ਨੇ ਭੈਣ ਖੁਸ਼ੀ ਕਪੂਰ ਨੂੰ ਦਿੱਤੀ ਸਲਾਹ, ਡੇਟਿੰਗ ਨੂੰ ਲੈ ਕੇ ਆਖੀ ਇਹ ਗੱਲ, ਪੜ੍ਹੋ ਪੂਰੀ ਖ਼ਬਰ

written by Pushp Raj | October 20, 2022 06:05pm

Janhvi Kapoor gives dating advice to kushi kapoor: ਜਾਹਨਵੀ ਕਪੂਰ ਨੂੰ ਬਾਲੀਵੁੱਡ ਦੀ ਸਭ ਤੋਂ ਯੰਗ ਅਭਿਨੇਤਰੀ ਵਜੋਂ ਜਾਣਿਆ ਜਾਂਦਾ ਹੈ। ਸਾਲ 2018 'ਚ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਬਾਅਦ ਜਾਹਨਵੀ ਅੱਜ ਨੇ ਬਾਲੀਵੁੱਡ 'ਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਜਾਹਨਵੀ ਤੋਂ ਬਾਅਦ ਹੁਣ ਉਸ ਦੀ ਭੈਣ ਖੁਸ਼ੀ ਕਪੂਰ ਵੀ ਬਾਲੀਵੁੱਡ 'ਚ ਐਂਟਰੀ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਜਾਹਨਵੀ ਨੇ ਆਪਣੀ ਛੋਟੀ ਭੈਣ ਨੂੰ ਇੱਕ ਖ਼ਾਸ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਜਾਹਨਵੀ ਨੇ ਆਪਣੀ ਭੈਣ ਨੂੰ ਕੀ ਸਲਾਹ ਦਿੱਤੀ ਹੈ।

image source: Instagram

ਜਾਹਨਵੀ ਆਪਣੀ ਭੈਣ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ। ਹਾਲ ਹੀ ਵਿੱਚ ਜਾਹਨਵੀ ਵੱਲੋਂ ਖੁਸ਼ੀ ਕਪੂਰ ਨੂੰ ਦਿੱਤੀ ਗਈ ਸਲਾਹ ਪੇਸ਼ੇਵਰ ਜੀਵਨ ਦੀ ਬਜਾਏ ਨਿੱਜੀ ਜ਼ਿੰਦਗੀ ਨਾਲ ਵਧੇਰੇ ਜੁੜੀ ਹੋਈ ਹੈ। ਜਾਹਨਵੀ ਨੇ ਆਪਣੀ ਭੈਣ ਨੂੰ ਡੇਟਿੰਗ ਸਬੰਧੀ ਇੱਕ ਖ਼ਾਸ ਸਲਾਹ ਦਿੱਤੀ ਹੈ।

ਜਾਹਨਵੀ ਦੀ ਭੈਣ ਖੁਸ਼ੀ ਕਪੂਰ ਜਲਦ ਹੀ ਜ਼ੋਇਆ ਅਖ਼ਤਰ ਦੇ ਆਉਣ ਵਾਲੇ ਪ੍ਰੋਜੈਕਟ ਦ ਆਰਚੀਜ਼ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਸ ਵਿਚਾਲੇ ਫਿਲਮ ਕੰਪੇਨੀਅਨ ਨੂੰ ਦਿੱਤੇ ਇੰਟਰਵਿਊ ਦੌਰਾਨ ਜਾਹਨਵੀ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਭੈਣ ਨੂੰ ਕੀ ਖ਼ਾਸ ਸਲਾਹ ਦੇਣਾ ਚਾਹੇਗੀ ਤਾਂ ਉਸ ਨੇ ਕਿਹਾ, 'ਕਦੇ ਵੀ ਕਿਸੇ ਅਦਾਕਾਰ ਨੂੰ ਡੇਟ ਨਾ ਕਰੋ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਂ ਜ਼ਿਆਦਾ ਖੁਸ਼ ਹਾਂ, ਉਹ ਸਾਡੇ ਲਈ ਬਿਹਤਰ ਹੈ।'

image source: Instagram

ਜਾਹਨਵੀ ਦੇ ਇਸ ਬਿਆਨ ਤੋਂ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਪਿਛਲੇ ਦਿਨੀਂ ਅਜਿਹਾ ਕਰ ਚੁੱਕੀ ਹੋਵੇ। ਇਸ ਤੋਂ ਇਲਾਵਾ ਜਾਹਨਵੀ ਨੇ ਕਿਹਾ, ਮੈਂ ਚਾਹੁੰਦੀ ਹਾਂ ਕਿ ਖੁਸ਼ੀ ਆਪਣੀ ਕੀਮਤ ਜਾਣੇ, ਚਾਹੇ ਕੋਈ ਤੁਹਾਨੂੰ ਸੋਸ਼ਲ ਮੀਡੀਆ 'ਤੇ ਕੁਝ ਵੀ ਕਹੇ। ਤੁਹਾਨੂੰ ਆਪਣੇ ਕੰਮ ਲਈ ਬੈਸਟ ਪਰਫਾਰਮੈਂਸ ਦੇਣਾ ਚਾਹੀਦਾ ਹੈ।

ਜਾਹਨਵੀ ਨੇ ਕਿਹਾ ਕਿ ਉਸ ਨੇ ਆਪਣੀ ਭੈਣ ਨੂੰ ਕਿਹਾ ਹੈ ਕਿ ਉਹ ਕਦੇ ਵੀ ਕਿਸੇ ਅਦਾਕਾਰ ਨੂੰ ਡੇਟ ਨਾ ਕਰੇ। ਹੁਣ ਜਾਹਨਵੀ ਨੇ ਇਹ ਸਲਾਹ ਆਪਣੇ ਤਜ਼ਰਬੇ ਨੂੰ ਲੈ ਕੇ ਕਹੀ ਹੈ ਜਾਂ ਨਹੀਂ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।

image source: Instagram

ਹੋਰ ਪੜ੍ਹੋ: ਦੀਵਾਲੀ ਤੇ ਸਾਰੇ ਆਪਣੀਆਂ ਕੋਲ ਜਾ ਰਹੇ ਨੇ ਪਰ ਇਹ ਬਜ਼ੁਰਗ ਰਹਿ ਰਿਹਾ ਹੈ ਆਪਣੀਆਂ ਤੋਂ ਦੂਰ ਜਾਣੋ ਕਿਉਂ

ਦੱਸ ਦੇਈਏ ਕਿ ਜਾਹਨਵੀ ਦੀ ਭੈਣ ਖੁਸ਼ੀ ਕਪੂਰ ਜਲਦ ਹੀ ਜ਼ੋਇਆ ਅਖ਼ਤਰ ਦੇ ਆਉਣ ਵਾਲੇ ਪ੍ਰੋਜੈਕਟ ਦ ਆਰਚੀਜ਼ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਸ ਨੂੰ Netflix 'ਤੇ ਰਿਲੀਜ਼ ਕੀਤਾ ਜਾਵੇਗਾ। ਖੁਸ਼ੀ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਅਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਵੀ ਇਸ ਫ਼ਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ।

You may also like