
ਬਚਪਨ ਦੇ ਦਿਨ ਹਰ ਕਿਸੇ ਨੂੰ ਪਿਆਰੇ ਲੱਗਦੇ ਹਨ । ਭੈਣ ਭਰਾ ਦੀਆਂ ਸ਼ਰਾਰਤਾਂ ਹਰ ਕਿਸੇ ਨੂੰ ਯਾਦ ਰਹਿੰਦੀਆਂ ਹਨ । ਬੌਨੀ ਕਪੂਰ (Boney Kapoor) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦਾ ਬੇਟਾ ਅਰਜੁਨ ਕਪੂਰ (Arjun Kapoor) ਅਤੇ ਧੀ ਜਾਨ੍ਹਵੀ (Jahnavi Kapoor) ਨਜ਼ਰ ਆ ਰਹੀ ਹੈ ।ਜੋ ਕਿ ਆਪਣੀ ਭੈਣ ਦੀ ਗੁੱਤ ਖਿੱਚ ਕੇ ਉਸ ਨੂੰ ਪ੍ਰੇਸ਼ਾਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਅਰਜੁਨ ਕਪੂਰ ਨੇ ਜਾਨ੍ਹਵੀ ਕਪੂਰ ਦੀਆਂ ਹਰਕਤਾਂ ਦੀ ਖੋਲ੍ਹੀ ਪੋਲ, ਵੀਡੀਓ ਹੋ ਰਿਹਾ ਵਾਇਰਲ
ਇਸ ਤਸਵੀਰ ਨੂੰ ਬੌਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸਾਡੀ ਫ਼ਿਲਮ ‘ਖੁਸ਼ੀ’ ਦੀ ਸ਼ੂਟਿੰਗ ਦੇ ਦੌਰਾਨ ਅਮਰੀਕਾ ‘ਚ ਖੇਡ ਦੇ ਮੂਡ ‘ਚ ਅਰਜੁਨ ਅਤੇ ਜਾਨ੍ਹਵੀ ਕਪੂਰ’। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਕਮੈਂਟਸ ਕਰ ਰਿਹਾ ਹੈ ।ਅਰਜੁਨ ਕਪੂਰ ਨੇ ਸਲੇਟੀ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਹੈ, ਜਦੋਂ ਕਿ ਜਾਹਨਵੀ ਮਿੰਨੀ ਸਕਰਟ ਅਤੇ ਸਫੇਦ ਟਾਪ ਵਿੱਚ ਪਿਆਰੀ ਲੱਗ ਰਹੀ ਹੈ।

ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਸ ਦਾ ਭਰਾ ਅਰਜੁਨ ਕਪੂਰ ਵੀ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ । ਦੋਵਾਂ ਭੈਣ ਭਰਾ ਦਾ ਇਹ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ਤਸਵੀਰ ਨੂੰ ਵੇਖ ਕੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰ ਰਿਹਾ ਹੈ ।
View this post on Instagram