ਸ਼੍ਰੀ ਦੇਵੀ ਦੀ ਧੀ ਜਾਹਨਵੀ ਦੀ ਇਸ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੀ ਨਵੀਂ ਚਰਚਾ

Written by  Rupinder Kaler   |  November 07th 2019 03:55 PM  |  Updated: November 15th 2019 11:23 AM

ਸ਼੍ਰੀ ਦੇਵੀ ਦੀ ਧੀ ਜਾਹਨਵੀ ਦੀ ਇਸ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੀ ਨਵੀਂ ਚਰਚਾ

ਏਨੀਂ ਦਿਨੀਂ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਕਾਫੀ ਸੁਰਖੀਆਂ ਵਟੋਰ ਰਹੀ ਹੈ । ਜਾਹਨਵੀ ਨੂੰ ਕਰਨ ਜੋਹਰ ਨੇ ਲਾਂਚ ਕੀਤਾ ਸੀ, ਤੇ ਹੁਣ ਉਹਨਾਂ ਕੋਲ ਕਈ ਫ਼ਿਲਮਾਂ ਹਨ । ਜਾਹਨਵੀ ਵਧੀਆ ਅਦਾਕਾਰਾ ਦੇ ਨਾਲ ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ । ਹਾਲ ਹੀ ਵਿੱਚ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

https://www.instagram.com/p/B4fY7VNAFEF/

ਇਸ ਵੀਡੀਓ ਵਿੱਚ ਜਾਹਨਵੀ ਨੇ ਜੋ ਕੀਤਾ ਉਸ ਨੂੰ ਦੇਖਕੇ ਤੁਸੀਂ ਵੀ ਉਸ ਤੇ ਮਾਣ ਮਹਿਸੂਸ ਕਰੋਗੇ । ਦਰਅਸਲ ਜਾਹਨਵੀ ਇੱਕ ਰੈਸਟੋਰੈਂਟ ਵਿੱਚ ਗਈ ਸੀ ।

ਜਾਹਨਵੀ ਜਦੋਂ ਹੀ ਬਾਹਰ ਨਿਕਲੀ ਤਾ ਇੱਕ ਗਰੀਬ ਬੱਚੀ ਨੇ ਉਸ ਤੋਂ ਕੁਝ ਖਾਣ ਲਈ ਪੈਸੇ ਮੰਗੇ । ਬੱਚੀ ਨੂੰ ਦੇਖ ਕੇ ਜਾਹਨਵੀ ਨੇ ਮੂੰਹ ਨਹੀਂ ਫੇਰਿਆ, ਬਲਕਿ ਬੱਚੀ ਦੀ ਮਦਦ ਕੀਤੀ।

https://www.instagram.com/p/B4hqX4kns3g/

ਇਸ ਦੌਰਾਨ ਕੁਝ ਪੱਤਰਕਾਰ ਉਸ ਦੀਆਂ ਫੋਟੋਆਂ ਕਲਿੱਕ ਕਰ ਰਹੇ ਸਨ ਪਰ ਜਾਹਨਵੀ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ । ਪੱਤਰਕਾਰਾਂ ਨੇ ਕੈਮਰੇ ਦੀ ਫਲੈਸ਼ ਤਾਂ ਬੰਦ ਕਰ ਦਿੱਤੀ ਪਰ ਰਿਕਾਰਡਿੰਗ ਚੱਲਦੀ ਰਹੀ । ਇਸ ਦੌਰਾਨ ਜਾਹਨਵੀ ਆਪਣੀ ਕਾਰ ਵਿੱਚ ਗਈ ਤੇ ਉਸ ਨੇ ਬੱਚੀ ਨੂੰ ਖਾਣਾ ਖਾਣ ਲਈ ਪੈਸੇ ਦਿੱਤੇ ।

ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਕਮੈਂਟ ਕਰ ਰਹੇ ਹਨ । ਇਹ ਪਹਿਲਾਂ ਮੌਕਾ ਨਹੀਂ ਜਦੋਂ ਜਾਹਨਵੀ ਨੇ ਕਿਸੇ ਦੀ ਮਦਦ ਕੀਤੀ ਹੋਵੇ । ਉਸ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਵੀਡੀਓ ਹਨ । ਜਿਨ੍ਹਾਂ ਵਿੱਚ ਉਹ ਗਰੀਬ ਬੱਚਿਆਂ ਦੀ ਮਦਦ ਕਰਦੀ ਹੋਈ ਨਜ਼ਰ ਆਉਂਦੀ ਹੈ ।

https://www.instagram.com/p/B4RaegOBA7u/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network