ਜਾਹਨਵੀ ਕਪੂਰ ਦੇ ਘਰ ’ਚ ਵੀ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਇਹ ਬੰਦਾ ਪਾਇਆ ਗਿਆ ਕੋਰੋਨਾ ਪਾਜ਼ਟਿਵ

written by Rupinder Kaler | May 20, 2020

ਤਕਰੀਬਨ ਦੋ ਮਹੀਨਿਆਂ ਤੋਂ ਦੇਸ਼ ਕੋਰੋਨਾ ਦਾ ਕਹਿਰ ਝੱਲ ਰਿਹਾ ਹੈ, ਇਹ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ । ਫ਼ਿਲਮ ਇੰਡਸਟਰੀ ਵਿੱਚ ਵੀ ਕਈ ਮਾਮਲੇ ਸਾਹਮਣੇ ਆ ਗਏ ਹਨ । ਹੁਣ ਨਵਾਂ ਮਾਮਲਾ ਬਾਲੀਵੁੱਡ ਦੇ ਮੰਮੇ ਪ੍ਰਮੰਨੇ ਪ੍ਰੋਡਿਊਸਰ ਬੋਨੀ ਕਪੂਰ ਦੇ ਘਰ ਵਿੱਚ ਸਾਹਮਣੇ ਆਇਆ ਹੈ । ਬੋਨੀ ਕਪੂਰ ਦੇ ਘਰ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਕੋਰੋਨਾ ਪਾਜ਼ਟਿਵ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਨੌਕਰ ਬੋਨੀ ਕਪੂਰ ਦੇ ਲੋਖੰਡਵਾਲਾ ਘਰ ਵਿੱਚ ਕੰਮ ਕਰਦਾ ਸੀ । https://www.instagram.com/p/B_7Q5KoA471/ ਨੌਕਰ ਦਾ ਨਾਮ ਚਰਣ ਸਾਹੁ ਹੈ ਤੇ ਉਸ ਦੀ ਉਮਰ 23 ਸਾਲ ਹੈ । ਖ਼ਬਰਾਂ ਮੁਤਾਬਿਕ ਸਾਹੁ ਪਿਛਲੇ ਸ਼ਨੀਵਾਰ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਬੌਨੀ ਕਪੂਰ ਨੇ ਉਸ ਨੂੰ ਟੈਸਟ ਕਰਵਾਉਣ ਲਈ ਭੇਜਿਆ, ਜਦੋਂ ਸਾਹੁ ਦੀ ਰਿਪੋਰਟ ਆਈ ਤਾ ਉਹ ਕੋਰੋਨਾ ਪਾਜ਼ਟਿਵ ਪਾਇਆ ਗਿਆ । ਇਸ ਦੀ ਖ਼ਬਰ ਜਦੋਂ ਬੀਐੱਮਸੀ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਹ ਬੌਨੀ ਕਪੂਰ ਦੇ ਘਰ ਪਹੁੰਚੇ ਤੇ ਸਾਹੁ ਨੂੰ ਇਕਾਂਤਵਾਸ ਸੈਂਟਰ ਲੈ ਗਏ । https://www.instagram.com/p/CAXm0kxApl5/ ਇਸ ਸਭ ਦੇ ਚਲਦੇ ਬੌਨੀ ਕਪੂਰ ਨੇ ਕਿਹਾ ਹੈ ‘ਹਾਂ ਸਾਡਾ ਨੌਕਰ ਕੋਰੋਨਾ ਪਾਜ਼ਟਿਵ ਪਾਇਆ ਗਿਆ ਹੈ, ਅਸੀਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ । ਨਾ ਤਾਂ ਮੇਰੇ ਵਿੱਚ ਤੇ ਨਾ ਹੀ ਖੁਸ਼ੀ ਤੇ ਜਾਹਨਵੀ ’ਚ ਕੋਰੋਨਾ ਦੇ ਲੱਛਣ ਪਾਏ ਗਏ ਹਨ । ਰਾਜ ਸਰਕਾਰ ਦੇ ਅਧਿਕਾਰੀ ਉਹਨਾਂ ਦੀ ਕਾਫੀ ਮਦਦ ਕਰ ਰਹੇ ਹਨ, ਉਹ ਜਿਸ ਤਰ੍ਹਾਂ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ । ਦੇਸ਼ ਵਿੱਚ ਜਦੋਂ ਤੋਂ ਲਾਕਡਾਊਨ ਲੱਗਾ ਹੈ ਉਹ ਘਰ ਵਿੱਚੋਂ ਬਾਹਰ ਨਹੀਂ ਨਿਕਲੇ’ । https://www.instagram.com/p/B-4oZX4AWgE/

0 Comments
0

You may also like