ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਦੀ ਇਸ ਹਰਕਤ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਉਸ ਦੇ ਮੁਰੀਦ, ਜਾਹਨਵੀ ਦੀ ਇਸ ਵੀਡੀਓ ਦੇ ਲੱਖਾਂ ’ਚ ਪਹੁੰਚੇ ਵੀਵਰਜ਼

Written by  Rupinder Kaler   |  November 01st 2019 04:06 PM  |  Updated: November 01st 2019 04:06 PM

ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਦੀ ਇਸ ਹਰਕਤ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਉਸ ਦੇ ਮੁਰੀਦ, ਜਾਹਨਵੀ ਦੀ ਇਸ ਵੀਡੀਓ ਦੇ ਲੱਖਾਂ ’ਚ ਪਹੁੰਚੇ ਵੀਵਰਜ਼

ਜਾਹਨਵੀ ਕਪੂਰ ਬਾਲੀਵੁੱਡ ਦੇ ਨਾਲ ਨਾਲ ਸੋਸ਼ਲ ਮੀਡੀਆ ਦੀ ਵੀ ਸਟਾਰ ਹੈ । ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਜਾਹਨਵੀ ਦੀ ਇਹ ਵੀਡੀਓ ਉਹਨਾਂ ਦੀਆਂ ਖੂਬਸੂਰਤ ਅਦਾਵਾਂ ਕਰਕੇ ਨਹੀਂ ਵਾਇਰਲ ਹੋ ਰਹੀ ਬਲਕਿ ਉਹਨਾਂ ਦੀ ਦਰਿਆ ਦਿਲੀ ਕਰਕੇ ਵਾਇਰਲ ਹੋ ਰਹੀ ਹੈ । ਜਾਹਨਵੀ ਇਸ ਵੀਡੀਓ ਵਿੱਚ ਇੱਕ ਜ਼ਰੂਰਤਮੰਦ ਮੁੰਡੇ ਨੂੰ ਬਿਸਕੁਟ ਦਿੰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B4JyvH0Alsa/

ਇਹ ਵੀਡੀਓ ਲੋਕਾਂ ਨੂੰ ਏਨਾਂ ਕੁ ਵਧੀਆ ਲੱਗਾ ਹੈ ਕਿ ਇਹ ਹਰ ਇੱਕ ਦੇ ਮੋਬਾਈਲ ਫੋਨ ਵਿੱਚ ਪਹੁੰਚ ਗਿਆ ਹੈ । ਇਸ ਵੀਡੀਓ ਵਿੱਚ ਜਾਹਨਵੀ ਜਿਸ ਤਰ੍ਹਾਂ ਹੀ ਆਪਣੀ ਕਾਰ ਵਿੱਚੋਂ ਬਾਹਰ ਆਉਂਦੀ ਹੈ ਤਾਂ ਇੱਕ ਜ਼ਰੂਰਤਮੰਦ ਮੁੰਡਾ ਉਸ ਦੇ ਕੋਲ ਆ ਕੇ ਖੜਾ ਹੋ ਜਾਂਦਾ ਹੈ ਤੇ ਉਸ ਕੋਲੋਂ ਕੁਝ ਖਾਣ ਨੂੰ ਮੰਗਦਾ ਹੈ ।

https://www.instagram.com/p/B4PdwthHVvD/?utm_source=ig_embed

ਇਹ ਦੇਖਕੇ ਜਾਹਨਵੀ ਮੁੜ ਆਪਣੀ ਕਾਰ ਵੱਲ ਮੁੜਦੀ ਹੈ ਤੇ ਕਾਰ ਵਿੱਚ ਬਿਸਕੁੱਟ ਕੱਢ ਕੇ ਉਸ ਨੂੰ ਦੇ ਦਿੰਦੀ ਹੈ । ਇਹ ਪਹਿਲਾ ਮੌਕਾ ਨਹੀਂ ਜਦੋਂ ਜਾਹਨਵੀ ਕਿਸੇ ਦੀ ਮਦਦ ਕਰਦੀ ਹੋਈ ਨਜ਼ਰ ਆਈ ਹੈ । ਇਸ ਤੋਂ ਪਹਿਲਾਂ ਵੀ ਉਹ ਅਕਸਰ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੋਈ ਦਿਖਾਈ ਦਿੱਤੀ ਹੈ ।

https://www.instagram.com/p/B4IV8wbgN8X/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network