Advertisment

ਰੇਖਾ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ, ਵੇਖੋ ਵੀਡੀਓ

author-image
By Pushp Raj
New Update
ਰੇਖਾ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ, ਵੇਖੋ ਵੀਡੀਓ
Advertisment
ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੀ ਹੈ। ਹੁਣ ਜਾਹਨਵੀ ਕਪੂਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਦੀ ਫਿਲਮ ਦੇ ਇੱਕ ਮਸ਼ਹੂਰ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਫੈਨਜ਼ ਜਾਹਨਵੀ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। publive-image Image Source: Instagram ਦੱਸ ਦਈਏ ਕਿ ਜਾਹਨਵੀ ਕਪੂਰ ਵੀ ਆਪਣੀ ਮਾਂ ਸ਼੍ਰੀ ਦੇਵੀ ਵਾਂਗ ਬਹੁਤ ਹੀ ਚੰਗੀ ਡਾਂਸਰ ਹੈ। ਉਸ ਨੇ ਕਥਕ ਦੀ ਟ੍ਰੇਨਿੰਗ ਲਈ ਹੋਈ ਹੈ। ਵਿਸ਼ਵ ਡਾਂਸ ਦਿਵਸ ਮੌਕੇ ਜਾਹਨਵੀ ਨੇ ਆਪਣਾ ਇੱਕ ਬਹੁਤ ਹੀ ਪਿਆਰਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਜਾਹਨਵੀ ਅਕਸਰ ਹੀ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ, ਤਸਵੀਰਾਂ ਤੇ ਡਾਂਸ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਾਹਨਵੀ ਵੱਲੋਂ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੇ ਵਿੱਚ ਜਾਹਨਵੀ ਕਪੂਰ ਨੇ ਇੰਟਰਨੈਸ਼ਨਲ ਡਾਂਸ ਡੇ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਰੇਖਾ ਦੀ ਸੁਪਰਹਿੱਟ ਫਿਲਮ 'ਉਮਰਾਓ ਜਾਨ' ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਹਨਵੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਕਥਕ ਕਲਾਸ ਦਾ ਵੀਡੀਓ ਸ਼ੇਅਰ ਕੀਤਾ ਹੈ। ਜਾਹਨਵੀ ਐਵਰਗਰੀਨ ਅਦਾਕਾਰਾ ਰੇਖਾ ਦੀ ਫੈਨ ਹੈ।
Advertisment
publive-image Image Source: Instagram ਵੀਡੀਓ ਵਿੱਚ, ਜਾਹਨਵੀ ਇੱਕ ਫਾਰਮੈਟ ਨੂੰ ਅਜ਼ਮਾਉਂਦੀ ਦਿਖਾਈ ਦੇ ਰਹੀ ਹੈ ਜਿਸਨੂੰ ਮੀਟਿੰਗ ਭਾਵਨਾ ਕਿਹਾ ਜਾਂਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਲਿਖਿਆ, ''ਦੋ ਸਾਲ ਪਹਿਲਾਂ ਮੇਰੇ ਪਹਿਲੀ ਭਾਵਨਾਤਮਕ ਕੋਸ਼ਿਸ਼ ਰਾਹੀਂ ਸਾਰਿਆਂ ਨੂੰ ਇੰਟਰਨੈਸ਼ਨਲ ਡਾਂਸ ਦਿਵਸ ਦੀਆਂ ਮੁਬਾਰਕਾਂ! ਭਾਵੇਂ ਮੈਂ 2 ਦਿਨ ਲੇਟ ਹਾਂ। ਤੁਹਾਨੂੰ ਦੱਸ ਦੇਈਏ ਕਿ 'ਆਂਖੋਂ ਕੀ ਮਸਤੀ' ਤੋਂ ਪਹਿਲਾਂ ਜਾਨ੍ਹਵੀ ਨੇ ਐਸ਼ਵਰਿਆ ਰਾਏ ਬੱਚਨ ਦੀ ਫਿਲਮ 'ਉਮਰਾਓ ਜਾਨ' ਰਾਹੀ ਰੇਖਾ ਦੇ ਇਸ ਗੀਤ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਸੀ। ਫੈਨਜ਼ ਵੱਲੋਂ ਜਾਹਨਵੀ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਜਾਹਨਵੀ ਦੀ ਇਸ ਪੋਸਟ 'ਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਫੈਨਜ਼ ਨੇ ਲਿਖਿਆ , " ਤੁਸੀਂ ਬਹੁਤ ਵਧੀਆ ਡਾਂਸ ਕਰਦੇ ਹੋਏ ਤੇ ਬਹੁਤ ਕਿਊਟ ਹੋ "। ਕਈ ਫੈਨਜ਼ ਨੇ ਜਾਹਨਵੀ ਦੀ ਇਸ ਪੋਸਟ ਹੇਠ ਕਮੈਂਟ ਸੈਕਸ਼ਨ ਵਿੱਚ ਹਾਰਟ, ਸਮਾਈਲੀ, ਡਾਂਸ ਆਦਿ ਦੇ ਖੂਬਸੂਰਤ ਈਮੋਜੀਸ ਬਣਾ ਕੇ ਉਸ ਦੀ ਹੌਸਲਾ ਅਫ਼ਜਾਈ ਕੀਤੀ ਹੈ। publive-image Image Source: Instagram ਹੋਰ ਪੜ੍ਹੋ: ਟ੍ਰਿਪਲ ਐਚ ਦੇ ਰਿਟਾਇਰਮੈਂਟ ਲੈਣ 'ਤੇ ਵਰੁਣ ਧਵਨ ਨੇ ਸਾਂਝਾ ਕੀਤਾ ਆਪਣਾ ਫੈਨਬੁਆਏ ਮੋਮੈਂਟ ਜੇਕਰ ਜਾਹਨਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਨੇ ਫਿਲਮ ਧੜਕ ਤੋਂ ਆਪਣੀ ਪਛਾਣ ਹਾਸਲ ਕੀਤੀ। ਹੁਣ ਜਲਦ ਹੀ ਜਾਹਨਵੀ ਬਾਲੀਵੁੱਡ ਅਦਾਕਾਰ ਵਰੁਣ ਧਵਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਦੋਵੇਂ ਹੀ ਕਲਾਕਾਰ ਆਪਣੀ ਅਗਲੀ ਫ਼ਿਲਮ "ਬਵਾਲ" ਦੀ ਸ਼ੂਟਿੰਗ ਕਰ ਰਹੇ ਹਨ।
 
View this post on Instagram
 

A post shared by Janhvi Kapoor (@janhvikapoor)

Advertisment

Stay updated with the latest news headlines.

Follow us:
Advertisment
Advertisment
Latest Stories
Advertisment