ਮਾਂ ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਜਾਹਨਵੀ ਨੂੰ ਇਸ ਤਰ੍ਹਾਂ ਦਿਖਾਈ ਦਿੰਦੀ ਸੀ ਸ਼੍ਰੀ ਦੇਵੀ, ਜਨਮ ਦਿਨ ’ਤੇ ਕੀਤਾ ਖੁਲਾਸਾ

written by Rupinder Kaler | March 06, 2020

ਸ਼੍ਰੀ ਦੇਵੀ ਤੇ ਬੋਨੀ ਕਪੂਰ ਦੀ ਧੀ ਜਾਨਹਵੀ ਕਪੂਰ ਦਾ ਅੱਜ ਜਨਮ ਦਿਨ ਹੈ । ਜਾਨਹਵੀ ਆਪਣੀ ਮਾਂ ਦੇ ਬਹੁਤ ਹੀ ਕਰੀਬ ਹੈ । ਪਰ ਬਦਕਿਸਮਤੀ ਨਾਲ ਜਾਹਨਵੀ ਦੀ ਡੈਬਿਊ ਫ਼ਿਲਮ ਤੋਂ ਪਹਿਲਾਂ ਹੀ ਸ਼੍ਰੀ ਦੇਵੀ ਦੀ ਮੌਤ ਹੋ ਗਈ ਸੀ । ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਜਾਹਨਵੀ ਨੇ ਛੇਤੀ ਹੀ ਆਪਣੀ ਫ਼ਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ ਸੀ । ਇੱਕ ਇੰਟਰਵਿਊ ਵਿੱਚ ਜਾਹਨਵੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਦੀ ਪਹਿਲੀ ਫ਼ਿਲਮ ਧੜਕ ਦੀ ਸ਼ੂਟਿੰਗ ਦੌਰਾਨ ਸੈੱਟ ਤੇ ਸ਼੍ਰੀ ਦੇਵੀ ਦਿਖਾਈ ਦਿੰਦੀ ਸੀ । https://www.instagram.com/p/B9TsJ2ClGEV/ ਜਾਹਨਵੀ ਨੇ ਦੱਸਿਆ ਕਿ ਫ਼ਿਲਮ ਦੇ ਇੱਕ ਸ਼ਾਟ ਦੌਰਾਨ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਉਸ ਦੇ ਸਾਹਮਣੇ ਉਸ ਦੀ ਮਾਂ ਸ਼੍ਰੀ ਦੇਵੀ ਖੜੀ ਹੈ । ਜਾਹਨਵੀ ਨੇ ਦੱਸਿਆ ‘ਮੈਂ ਮੰਮੀ ਦੀ ਬੇਟੀ ਹਾਂ ਤੇ ਉਸ ਵਾਂਗ ਹੀ ਦਿਖਾਈ ਦਿੰਦੀ ਹਾਂ, ਪਰ ਮੈਨੂੰ ਪਤਾ ਹੈ ਕਿ ਮੈਂ ਵੱਖਰੀ ਹਾਂ । ਇੱਕ ਸ਼ਾਟ ਚੱਲ ਰਿਹਾ ਸੀ ਤੇ ਸੀਨ ਵਿੱਚ ਮੈਂ ਦੁੱਧ ਪੀ ਰਹੀ ਸੀ । ਇੱਕ ਪਲ ਮੈਂ ਇਸ ਤਰ੍ਹਾਂ ਲੱਗਿਆ ਜਿਵੇਂ ਮੰਮੀ ਉੱਥੇ ਹੀ ਹੈ’ । https://www.instagram.com/p/B87A1cLFUpX/ ਜਾਹਨਵੀ ਨੇ ਦੱਸਿਆ ਕਿ ‘ਮੇਰੇ ਦਿਮਾਗ ਵਿੱਚ ਮੇਰੀ ਮਾਂ ਦੀ ਖ਼ਾਸ ਤਸਵੀਰ ਹੈ । ਉਹ ਸਵੇਰੇ ਸਵੇਰੇ ਮੈਨੂੰ ਜੂਸ ਪਿਆਉਂਦੀ ਹੁੰਦੀ ਸੀ, ਮੈਂ ਮਾਂ ਨੂੰ ਉਸੇ ਸਾਈਡ ਪ੍ਰੋਫਾਈਲ ਤੋਂ ਦੇਖਦੀ ਹੁੰਦੀ ਸੀ । ਸ਼ਾਇਦ ਇਸੇ ਕਰਕੇ ਮੈਨੂੰ ਲੱਗਿਆ ਕਿ ਮਾਂ ਉੱਥੇ ਹੀ ਮੌਜੂਦ ਹੈ’ । https://www.instagram.com/p/B8-tSpdnDsq/

0 Comments
0

You may also like