ਜਾਹਨਵੀ ਨੇ ਪਿਤਾ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ ਕਿਹਾ-‘ਤੁਸੀਂ ਮੇਰੇ ਸਭ ਤੋਂ ਚੰਗੇ ਮਿੱਤਰ ਹੋ’

Written by  Lajwinder kaur   |  November 11th 2019 01:35 PM  |  Updated: November 11th 2019 01:35 PM

ਜਾਹਨਵੀ ਨੇ ਪਿਤਾ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ ਕਿਹਾ-‘ਤੁਸੀਂ ਮੇਰੇ ਸਭ ਤੋਂ ਚੰਗੇ ਮਿੱਤਰ ਹੋ’

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ  ਪਿਤਾ ਬੋਨੀ ਕਪੂਰ ਦੇ ਜਨਮ ਦਿਨ ਉੱਤੇ ਖ਼ਾਸ ਪੋਸਟ ਪਾਈ ਹੈ। ਦੱਸ ਦਈਏ 11 ਨਵੰਬਰ ਯਾਨੀ ਕਿ ਅੱਜ ਬਾਲੀਵੁੱਡ ਪ੍ਰੋਡਿਊਸਰ ਬੋਨੀ ਕਪੂਰ 63ਵਾਂ ਜਨਮ ਦਿਨ ਮਨਾ ਰਹੇ ਹਨ।

 

ਹੋਰ ਵੇਖੋ:ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਇੱਕ ਵਾਰ ਫਿਰ ਤੋਂ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

ਇਸ ਖ਼ਾਸ ਮੌਕੇ ਉੱਤੇ ਧੀ ਜਾਹਨਵੀ ਨੇ ਆਪਣੇ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਪਾਪਾ..ਤੁਸੀਂ ਹਮੇਸ਼ਾ ਪੁੱਛਦੇ ਹੋ ਨਾ ਕਿ ਮੈਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ..ਮੈਨੂੰ ਇਹ ਤਾਕਤ ਤੁਹਾਡੇ ਤੋਂ ਮਿਲਦੀ ਹੈ..ਤੁਹਾਨੂੰ ਹਰ ਰੋਜ਼ ਜਾਗਦੇ ਹੋਏ ਦੇਖਣਾ ਤੇ ਆਪਣੇ ਮਨਪਸੰਦ ਦੇ ਕੰਮ ‘ਚ ਲੱਗੇ ਰਹਿਣਾ..ਡਿੱਗਣ ਦੇ ਬਾਵਜੂਦ ਤੁਹਾਨੂੰ ਹੋਰ ਮਜ਼ਬੂਤੀ ਦੇ ਨਾਲ ਖੜ੍ਹਾ ਹੁੰਦੇ ਦੇਖਣਾ,,ਤੁਸੀਂ ਨਿਰਾਸ਼ ਹੁੰਦੇ ਹੋ ਪਰ ਦੂਜਿਆਂ ਨੂੰ ਹਮੇਸ਼ਾ ਹੌਸਲਾ ਦਿੰਦੇ ਹੋ..ਅੱਜ ਤੱਕ ਜਿੰਨੇ ਵੀ ਲੋਕਾਂ ਨੂੰ ਮੈਂ ਜਾਣਦੀ ਹਾਂ ਉਨ੍ਹਾਂ ਸਾਰਿਆਂ ‘ਚ ਤੁਸੀਂ ਸਭ ਤੋਂ ਚੰਗੇ ਇਨਸਾਨ ਹੋ..’

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਲਈ ਅੱਗੇ ਲਿਖਿਆ ਹੈ.. ਤੁਸੀਂ ਮੈਨੂੰ ਹਮੇਸ਼ਾ ਪ੍ਰੇਰਣਾ ਦਿੰਦੇ ਹੋ..ਤੁਸੀਂ ਹਮੇਸ਼ਾ ਬੈਸਟ ਡੈਡੀ ਰਹੇ ਹੋ..ਤੇ ਤੁਸੀਂ ਸਭ ਤੋਂ ਚੰਗੇ ਮਿੱਤਰ ਵੀ ਹੋ..ਲਵ ਯੂ..’। ਇਸ ਪੋਸਟ ਨੂੰ ਚਾਰ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ਤੇ ਹਜ਼ਾਰਾਂ ਦੀ ਗਿਣਤੀ ‘ਚ ਕਾਮੈਂਟਸ ਆ ਚੁੱਕੇ ਹਨ। ਇਨ੍ਹਾਂ ਤਸਵੀਰਾਂ ‘ਚ ਜਾਹਨਵੀ ਨੇ ਆਪਣੇ ਬਚਪਨ ਦੀ ਤਸਵੀਰ ਤੋਂ ਇਲਾਵਾ ਆਪਣੀ ਮਾਂ ਸ਼੍ਰੀ ਦੇਵੀ ਤੇ ਬੋਨੀ ਕਪੂਰ ਦੀ ਰੋਮਾਂਟਿਕ ਤਸਵੀਰ ਵੀ ਪੋਸਟ ਕੀਤੀ ਹੈ।

 

View this post on Instagram

 

??

A post shared by Janhvi Kapoor (@janhvikapoor) on

ਜੇ ਗੱਲ ਕਰੀਏ ਤਾਂ ਜਾਹਨਵੀ ਦੀ ਤਾਂ ਉਹ ਇੰਨੀਂ ਦਿਨੀਂ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਨੇ ਤੇ ਜਿੱਥੇ ਦੋਸਤਾਨਾ-2 ਦਾ ਸ਼ੂਟ ਚੱਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network