ਜਾਨੀ ਤੇ ਬੀ ਪਰਾਕ ਦੀ ਜੋੜੀ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੀ ਸਰਪਰਾਈਜ਼

Written by  Rupinder Kaler   |  July 27th 2020 05:57 PM  |  Updated: July 27th 2020 05:57 PM

ਜਾਨੀ ਤੇ ਬੀ ਪਰਾਕ ਦੀ ਜੋੜੀ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੀ ਸਰਪਰਾਈਜ਼

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਜੋੜੀ ਜਾਨੀ ਤੇ ਬੀ ਪਰਾਕ ਛੇਤੀ ਹੀ ਹਰਿਆਣਵੀਂ ਗੀਤ ਲੈ ਕੇ ਆ ਰਹੀ ਹੈ । ਇਸ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਜਾਨੀ ਤੇ ਬੀ ਪ੍ਰਾਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹਰਿਆਣਵੀਂ ਗੀਤਾਂ 'ਚ ਹੱਥ ਅਜਮਾਉਣ ਲਈ ਜਾਨੀ ਤੇ ਬੀ ਪ੍ਰਾਕ ਤਿਆਰ ਹਨ। ਜਾਨੀ ਤੇ ਬੀ ਪਰਾਕ ਦੀ ਜੋੜੀ ਨੂੰ ਪੰਜਾਬ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ।

https://www.instagram.com/p/CDHA6EQjxbZ/

ਦੋਹੇ ਮਿਲ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਇਸ ਤੋਂ ਇਲਾਵਾ ਇਹ ਜੋੜੀ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤ ਦੇ ਚੁੱਕੀ ਹੈ । ਹੁਣ ਜਾਨੀ ਤੇ ਬੀ ਪ੍ਰਾਕ ਦੀ ਜੋੜੀ ਇਕ ਵਾਰ ਫਿਰ ਸਭ ਦਾ ਮਨੋਰੰਜਨ ਕਰੇਗੀ।ਦੋਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਜੋੜੀ ਦੇ ਹਰਿਆਣਵੀਂ ਗੀਤ ਦਾ ਇੰਤਜ਼ਾਰ ਹੈ ।

https://www.instagram.com/p/CC8tOD4jmvz/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network