ਜਨਤਾ ਕਰਫਿਊ ਦੌਰਾਨ ਗੱਡੀਆਂ ਲੈ ਕੇ ਘੁੰਮਣ ਵਾਲਿਆਂ ਨੂੰ ਪੁਲਿਸ ਨੇ ਪਾਇਆ ਲੰਮੇ, ਬੰਟੀ ਬੈਂਸ ਨੇ ਸਾਂਝਾ ਕੀਤਾ ਵੀਡੀਓ

Written by  Shaminder   |  March 24th 2020 12:12 PM  |  Updated: March 24th 2020 12:12 PM

ਜਨਤਾ ਕਰਫਿਊ ਦੌਰਾਨ ਗੱਡੀਆਂ ਲੈ ਕੇ ਘੁੰਮਣ ਵਾਲਿਆਂ ਨੂੰ ਪੁਲਿਸ ਨੇ ਪਾਇਆ ਲੰਮੇ, ਬੰਟੀ ਬੈਂਸ ਨੇ ਸਾਂਝਾ ਕੀਤਾ ਵੀਡੀਓ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ।ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਲੋਕਾਂ ‘ਚ ਖੌਫ ਦਾ ਮਹੌਲ ਹੈ ਉੱਥੇ ਸਰਕਾਰਾਂ ਵੱਲੋਂ ਵੀ ਇਸ ਵਾਇਰਸ ‘ਤੇ ਠੱਲ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ ।ਸਰਕਾਰ ਵੱਲੋਂ ਇਸ ‘ਤੇ ਠੱਲ ਪਾਉਣ ਲਈ ਜਨਤਾ ਕਰਫਿਊ ਦਾ ਐਲਾਨ 31 ਮਾਰਚ ਤੱਕ ਕੀਤਾ ਗਿਆ ਹੈ । ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਸਰਕਾਰ ਦੇ ਇਨ੍ਹਾਂ ਨਿਯਮਾਂ ਕਾਨੂੰਨਾਂ ਨੂੰ ਤਾਕ ‘ਤੇ ਰੱਖ ਕੇ ਸ਼ਰੇਆਮ ਇਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ।

https://www.instagram.com/p/B-FW1MjBn47/?utm_source=ig_web_copy_link

ਜਨਤਾ ਕਰਫਿਊ ਦੌਰਾਨ ਕੁਝ ਲੋਕ ਆਪਣੀਆਂ ਗੱਡੀਆਂ ਲੈ ਕੇ ਸੜਕਾਂ ‘ਤੇ ਉੱਤਰ ਰਹੇ ਹਨ । ਜਿਨ੍ਹਾਂ ਖਿਲਾਫ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ । ਗਾਇਕ ਅਤੇ ਗੀਤਕਾਰ ਬੰਟੀ ਬੈਂਸ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/B96RyWIhPwb/

ਜਿਸ ‘ਚ ਅਜਿਹੇ ਬਾਈਕ ਸਵਾਰਾਂ ਖਿਲਾਫ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ।ਅੱਜ ਜ਼ਰੂਰਤ ਹੈ ਇਸ ਵਾਇਰਸ ਤੋਂ ਨਿਜ਼ਾਤ ਪਾਉਣ ਲਈ ਸਭ ਨੂੰ ਹੰਭਲਾ ਮਾਰਨ ਦੀ। ਕਿਉਂਕਿ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਨੇ ਅਤੇ ਪੁਲਿਸ ਵੀ । ਬਸ ਜ਼ਰੂਰਤ ਹੈ ਤਾਂ ਆਮ ਲੋਕਾਂ ਦੇ ਸਹਿਯੋਗ ਦੀ ਕਿਉਂਕਿ ਇਸ ਬੀਮਾਰੀ ਤੋਂ ਛੁਟਕਾਰਾ ਅਸੀਂ ਤਾਂ ਹੀ ਪਾ ਸਕਾਂਗੇ ਜੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦਾ ਪਾਲਣ ਅਸੀਂ ਕਰਾਂਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network