ਜਾਨ੍ਹਵੀ ਕਪੂਰ ਆਪਣੀ ਪੰਜਾਬ ਫੇਰੀ ਦਾ ਲੈ ਰਹੀ ਹੈ ਮਜ਼ਾ, ਕਾਰ ਦੀ ਥਾਂ ’ਤੇ ਆਟੋ ਦੀ ਕਰਦੀ ਹੈ ਸਵਾਰੀ

written by Rupinder Kaler | January 16, 2021

ਏਨੀਂ ਦਿਨੀਂ ਫਤਿਹਗੜ੍ਹ ਸਾਹਿਬ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਕਿਉਂਕਿ ਇੱਥੇ ਬਾਲੀਵੁੱਡ ਅਦਾਕਾਰ ਜਾਨ੍ਹਵੀ ਕਪੂਰ ਦੀ ਫ਼ਿਲਮ 'ਗੁਡ ਲੱਕ ਜੈਰੀ' ਦੀ ਸ਼ੂਟਿੰਗ ਚੱਲ ਰਹੀ ਹੈ । ਜਾਨ੍ਹਵੀ ਕਪੂਰ ਆਪਣੀ ਪੰਜਾਬ ਫੇਰੀ ਦਾ ਖੂਬ ਮਜ਼ਾ ਲੈ ਰਹੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਜਾਨ੍ਹਵੀ ਆਮ ਲੋਕਾਂ ਵਾਂਗ ਆਟੋ ਦੀ ਸਵਾਰੀ ਕਰਦੀ ਹੈ । Janhvi Kapoor called Smriti Irani Aunty ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ ਕ੍ਰਿਕੇਟਰ ਹਾਰਦਿਕ ਪੰਡਿਆ ਦੇ ਪਿਤਾ ਦਾ ਦਿਹਾਂਤ ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਜਿਸ ਆਟੋ ਤੇ ਜਾਨ੍ਹਵੀ ਸਫ਼ਰ ਕਰਦੀ ਹੈ ਉਸ ਆਟੋ ਦੇ ਡਰਾਈਵਰ ਹਰਦੀਪ ਸਿੰਘ ਨੂੰ ਇਸ ਦੇ ਲਈ ਪ੍ਰਤੀ ਦਿਨ 1000 ਰੁਪਏ ਮਿਲਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਸੀ । ਕਿਸਾਨਾਂ ਵਿੱਚ ਇਸ ਗੱਲ ਦਾ ਰੋਸ ਸੀ ਕਿ ਬਾਲੀਵੁੱਡ ਦੇ ਅਦਾਕਾਰ ਪੰਜਾਬ ਵਿੱਚ ਆ ਕੇ ਸ਼ੂਟਿੰਗ ਤਾਂ ਕਰਦੇ ਹਨ ਪਰ ਕਿਸਾਨ ਅੰਦੋਲਨ ਤੇ ਚੁੱਪ ਧਾਰੀ ਬੈਠੇ ਹਨ । ਜਿਸ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਕਿਸਾਨਾਂ ਦੇ ਸਮਰਥਨ ਲਈ ਇਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਹੁਣ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ 'ਚ ਫਿਰ ਤੋਂ ਕੋਈ ਦਿੱਕਤ ਨਾ ਆਏ, ਇਸ ਦੇ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਅਗਲੇ 10 ਦਿਨਾਂ ਤੱਕ ਜਾਨ੍ਹਵੀ ਕਪੂਰ ਪੰਜਾਬ 'ਚ ਫ਼ਿਲਮ ਦੀ ਸ਼ੂਟਿੰਗ ਕਰੇਗੀ। ਇਸ ਦਾ ਕੁਝ ਭਾਗ ਮੁੰਬਈ ਵਿਖੇ ਵੀ ਸ਼ੂਟ ਕੀਤਾ ਜਾਵੇਗਾ।

0 Comments
0

You may also like