ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਵੀਡਿਓ ਜਪਜੀ ਖਹਿਰਾ ਨੇ ਕੀਤਾ ਸਾਂਝਾ 

Written by  Shaminder   |  September 28th 2018 05:59 AM  |  Updated: September 28th 2018 05:59 AM

ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਵੀਡਿਓ ਜਪਜੀ ਖਹਿਰਾ ਨੇ ਕੀਤਾ ਸਾਂਝਾ 

ਕਪਿਲ ਸ਼ਰਮਾ ਦੀ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ  ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਦਾ ਇੱਕ ਵੀਡਿਓ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਫਿਲਮ ਦਾ ਟ੍ਰੇਲਰ ਬਹੁਤ ਹੀ ਰੋਚਕ ਲੱਗ ਰਿਹਾ ਹੈ ।ਜਿਸ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ  ਇਸ ਫਿਲਮ 'ਚ ਪੁੱਤਰ ਦੀ ਰੂਚੀ ਖੇਡਾਂ 'ਚ ਹੈ ਜਦਕਿ ਅਤੇ ਪਿਤਾ ਦਾ ਸੁਪਨਾ ਉਸ ਨੂੰ ਇਨਵੈਸਮੈਂਟ ਬੈਂਕਰ ਬਨਾਉਣ ਦਾ ਹੈ।

ਹੋਰ ਵੇਖੋ : ਕਪਿਲ ਸ਼ਰਮਾ ਨੇ ‘ਸੰਨ ਆਫ ਮਨਜੀਤ ਸਿੰਘ’ ਲਈ ਗੀਤ ਦੀ ਕੀਤੀ ਰਿਕਾਰਡਿੰਗ

https://www.instagram.com/p/BoMCEC4Ajml/?hl=en&taken-by=thejapjikhaira

ਦੋਨਾਂ ਦੇ ਵਿਚਾਰ ਮੇਲ ਨਾ ਖਾਣ ਕਾਰਨ ਆਪਸ 'ਚ ਖਹਿੰਦੇ ਰਹਿੰਦੇ ਨੇ । ਇਸ ਫਿਲਮ 'ਚ ਮੁੱਖ ਭੂਮਿਕਾ 'ਚ ਗੁਰਪ੍ਰੀਤ ਘੁੱਗੀ ਨਜ਼ਰ ਆaੁਣਗੇ ।ਇਹ ਫਿਲਮ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਕਪਿਲ ਸ਼ਰਮਾ ਅਤੇ ਸੁਮਿਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਦੋ ਪੀੜ੍ਹੀਆਂ ਦੇ ਵਿਚਾਲੇ ਟਕਰਾਅ ਨੂੰ ਦਰਸਾਉਂਦੀ ਹੈ ।

son of manjit singh

ਇਸ ਫਿਲਮ ਦਾ ਕਨਸੈਪਟ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ । ਇਸ ਫਿਲਮ ਨੂੰ ਵਿਕਰਮ ਗਰੋਵਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।ਗੁਰਪ੍ਰੀਤ ਘੁੱਗੀ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' 'ਚ ਉਹ ਮੁੱਖ ਭੂਮਿਕਾ 'ਚ ਹਨ ।ਇਸ ਫਿਲਮ ਨੂੰ ਲੈ ਕੇ ਕਪਿਲ ਸ਼ਰਮਾ ਬੇਹੱਦ ਉਤਸ਼ਾਹਿਤ ਨੇ । ਲੰਬੇ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਰਹੇ ਕਪਿਲ ਸ਼ਰਮਾ ਇਸ ਫਿਲਮ ਦੇ ਨਾਲ ਮਨੋਰੰਜਨ ਦੀ ਦੁਨੀਆ 'ਚ ਮੁੜ ਤੋਂ ਕਦਮ ਰੱਖ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network