ਜਪਜੀ ਖਹਿਰਾ ਨੇ ਆਪਣੇ ਪੰਜਾਬੀ ਡਾਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪੁਰਾਣਾ ਵੀਡੀਓ ਕੀਤਾ ਸਾਂਝਾ

Written by  Lajwinder kaur   |  July 27th 2020 06:34 PM  |  Updated: July 27th 2020 06:34 PM

ਜਪਜੀ ਖਹਿਰਾ ਨੇ ਆਪਣੇ ਪੰਜਾਬੀ ਡਾਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪੁਰਾਣਾ ਵੀਡੀਓ ਕੀਤਾ ਸਾਂਝਾ

ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਐਕਟਰੈੱਸ ਜਪਜੀ ਖਹਿਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਲਾਕਡਾਊਨ ਕਰਕੇ ਉਹ ਵੀ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਜਪਜੀ ਖਹਿਰਾ ਨੇ ਆਪਣਾ ਇੱਕ ਪੁਰਾਣਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ ।

 

View this post on Instagram

 

#punjabifilm #punjabimusic #pollywood #punjabi #punjab #indiandance #filmmaking #bollywood

A post shared by Japji Khaira (@thejapjikhaira) on

ਹੋਰ ਵੇਖੋ: ਮਸ਼ਹੂਰ ਟੀਵੀ ਅਦਾਕਾਰਾ ਮਾਹੀ ਵਿੱਜ ਨੇ ਸ਼ੇਅਰ ਕੀਤਾ ਆਪਣੀ ਬੇਟੀ ਤਾਰਾ ਦੇ ਨਾਲ ਇਹ ਕਿਊਟ ਜਿਹਾ ਵੀਡੀਓ, ਦੇਖੋ ਵੀਡੀਓ

ਇਸ ਵੀਡੀਓ ‘ਚ ਉਹ ਕਾਲੇ ਰੰਗ ਦੇ ਪੰਜਾਬੀ ਸੂਟ ਚ ਦਿਲਕਸ਼ ਨਜ਼ਰ ਆ ਰਹੇ ਨੇ । ਵੀਡੀਓ ਚ ਪੰਜਾਬੀ ਗੀਤ ਉੱਤੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਅਜੇ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਨਾਮੀ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ਜੋਰਾ ਦੂਜਾ ਅਧਿਆਇ ‘ਚ ਅਹਿਮ ਰੋਲ ‘ਚ ਨਜ਼ਰ ਆਏ ਸੀ । ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ । ਅਦਾਕਾਰੀ ਤੋਂ ਇਲਾਵਾ ਉਹ ਕਈ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network