ਜਪਜੀ ਖਹਿਰਾ ਸਿੰਘੂ ਬਾਰਡਰ ‘ਤੇ ਬੱਚਿਆਂ ਨੂੰ ਪੜ੍ਹਾਉਂਦੀ ਹੋਈ ਆਈ ਨਜ਼ਰ, ਐਕਟਰੈੱਸ ਦਿੱਲੀ ਕਿਸਾਨ ਮੋਰਚੇ ‘ਚ ਦੇ ਰਹੀ ਹੈ ਆਪਣੀ ਸੇਵਾ

written by Lajwinder kaur | January 21, 2021

ਪੰਜਾਬੀ ਫ਼ਿਲਮ ਦੀ ਨਾਮੀ ਐਕਟਰੈੱਸ ਜਪਜੀ ਖਹਿਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨੀ ਮੋਰਚੇ ‘ਚ ਆਪਣੀ ਸੇਵਾ ਨਿਭਾ ਰਹੀ ਹੈ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੀ ਹੋਈ ਹੈ । Japji Khaira ਹੋਰ ਪੜ੍ਹੋ : ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦਾ ਨਵਾਂ ਕਿਸਾਨੀ ਗੀਤ ‘Border’ ਹੋਇਆ ਰਿਲੀਜ਼, ਹਰਫ ਚੀਮਾ ਤੇ ਗੁਰਲੇਜ ਅਖ਼ਤਰ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਐਕਟਰੈੱਸ ਜਪਜੀ ਖਹਿਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ‘ਚ ਉਹ ਅੰਦੋਲਨ ‘ਚ ਸ਼ਾਮਿਲ ਹੋਏ ਬੱਚਿਆਂ ਨੂੰ ਪੜ੍ਹਾਉਂਦੀ ਹੋਈ ਨਜ਼ਰ ਆਈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਪ੍ਰਸ਼ੰਸਕਾਂ ਨੂੰ ਐਕਟਰੈੱਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । inside photo of japji khaira at farmer protest ਦੱਸ ਦਈਏ ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ਉੱਤੇ ਬੈਠਿਆ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਜੋ ਕਿ ਹੰਕਾਰੀ ਪਈ ਹੈ ਤੇ ਕਿਸਾਨਾਂ ਦੀ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਨੂੰ ਮੰਨ ਨਹੀਂ ਰਹੀ ਹੈ । inside picture of japji khaira  

0 Comments
0

You may also like