'ਕਿਤੇ ਕੱਲੀ ਬੈਹ ਕੇ ਸੋਚੀਂ ਨੀ' ਵਰਗੇ 500 ਤੋਂ ਵੱਧ ਗਾਣੇ ਰਿਕਾਰਡ ਕਰਵਾਉਣ ਵਾਲੇ ਗੀਤਕਾਰ ਦੇ ਘਰ ਪਹੁੰਚੇ ਜਸਬੀਰ ਜੱਸੀ, ਦੇਖੋ ਵੀਡੀਓ

Written by  Aaseen Khan   |  January 30th 2019 06:19 PM  |  Updated: January 30th 2019 06:19 PM

'ਕਿਤੇ ਕੱਲੀ ਬੈਹ ਕੇ ਸੋਚੀਂ ਨੀ' ਵਰਗੇ 500 ਤੋਂ ਵੱਧ ਗਾਣੇ ਰਿਕਾਰਡ ਕਰਵਾਉਣ ਵਾਲੇ ਗੀਤਕਾਰ ਦੇ ਘਰ ਪਹੁੰਚੇ ਜਸਬੀਰ ਜੱਸੀ, ਦੇਖੋ ਵੀਡੀਓ

'ਕਿਤੇ ਕੱਲੀ ਬੈਹ ਕੇ ਸੋਚੀਂ ਨੀ' ਵਰਗੇ 500 ਤੋਂ ਵੱਧ ਗਾਣੇ ਰਿਕਾਰਡ ਕਰਵਾਉਣ ਵਾਲੇ ਗੀਤਕਾਰ ਦੇ ਘਰ ਪਹੁੰਚੇ ਜਸਬੀਰ ਜੱਸੀ, ਦੇਖੋ ਵੀਡੀਓ : ਜਸਬੀਰ ਜੱਸੀ ਪੰਜਾਬੀ ਗਾਇਕ ਜਿਹੜੇ ਆਪਣੇ ਸਰੋਤਿਆਂ ਨਾਲ ਸ਼ੋਸ਼ਲ ਮੀਡੀਆ ਰਾਹੀਂ ਲਗਾਤਾਰ ਜੁੜੇ ਰਹਿੰਦੇ ਹਨ। ਜਸਬੀਰ ਜੱਸੀ ਜਿੱਥੇ ਵੀ ਜਾਂਦੇ ਹਨ ਆਪਣੇ ਅਹਿਮ ਖੁਸ਼ੀ ਦੇ ਪਲ ਪ੍ਰਸ਼ੰਸ਼ਕਾਂ ਨਾਲ ਜ਼ਰੂਰ ਸਾਂਝੇ ਕਰਦੇ ਹਨ। ਜਸਬੀਰ ਜੱਸੀ ਇੱਕ ਹੋਰ ਜਸਬੀਰ ਨੂੰ ਮਿਲਣ ਉਹਨਾਂ ਦੇ ਪਿੰਡ ਗੁਣਾਚੌਰੀਆ ਪਹੁੰਚੇ। ਜੀ ਹਾਂ ਇਹ ਜਸਬੀਰ ਹਨ ਪੰਜਾਬ ਦੇ ਮੰਨੇ ਪ੍ਰਮੰਨੇ ਲੇਖਕ ਅਤੇ ਗੀਤਕਾਰ ਜਿੰਨ੍ਹਾਂ ਦੇ 500 ਤੋਂ ਵੱਧ ਪੰਜਾਬੀ ਗਾਣੇ ਰਿਕਾਰਡ ਹੋ ਚੁੱਕੇ ਹਨ।

ਜਸਬੀਰ ਗੁਣਾਚੌਰੀਆ ਦੇ ਮਨਮੋਹਨ ਵਾਰਿਸ ਵੱਲੋਂ ਗਾਏ ਗਾਣੇ ਕਿਤੇ ਕੱਲੀ ਬੈਹ ਕੇ ਸੋਚੀਂ ਨੀ', ਸਾਡਿਆਂ ਪਰਾਂ 'ਤੇ ਸਿੱਖੀ ਉੱਡਣਾ, ਵਰਗੇ ਗੀਤਾਂ ਨੇ ਖਾਸੀ ਚਰਚਾ ਹਾਸਿਲ ਕੀਤਾ ਹੈ। ਜਸਬੀਰ ਜੱਸੀ ਉਹਨਾਂ ਦੇ ਪਿੰਡ ਪਹੁੰਚੇ ਅਤੇ ਜਸਬੀਰ ਗੁਣਾਚੌਰੀਆ ਦੀ ਕਿਤਾਬ ਵਿੱਚੋਂ ਹੀ ਉਹਨਾਂ ਦੀਆਂ ਕਵਿਤਾਂਵਾਂ ਨੂੰ ਬੈਠੇ ਬੈਠੇ ਹਾਰਮੋਨੀਅਮ 'ਤੇ ਗਾ ਰਹੇ ਹਨ। ਜਸਬੀਰ ਜੱਸੀ ਨੇ ਇਹ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ।

ਹੋਰ ਵੇਖੋ : ਰਣਵੀਰ ਸਿੰਘ ਨੇ ਆਖਿਰ ਦੱਸ ਹੀ ਦਿੱਤਾ ਕੌਣ ਨੇ ਉਹਨਾਂ ਦੇ ਅਨਮੋਲ ਰਤਨ , ਦੇਖੋ ਵੀਡੀਓ

Jasbir Jassi and Jasbir gunachauria facebook live in his village Jasbir Jassi and Jasbir gunachauria

ਜਸਬੀਰ ਗੁਣਾਚੌਰੀਆ ਦੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਅਹਿਮ ਖ਼ਜ਼ਾਨਾ ਹੈ ਅਤੇ ਜਸਬੀਰ ਜੱਸੀ ਨੇ ਉਸ ਖਜ਼ਾਨੇ 'ਚੋਂ ਕੁਝ ਸ਼ਬਦਾਂ ਦਾ ਖ਼ਜ਼ਾਨਾ ਦੁਬਾਰਾ  ਸਰੋਤਿਆਂ ਦੇ ਅੱਗੇ ਪੇਸ਼ ਕੀਤਾ ਹੈ।ਜਸਬੀਰ ਜੱਸੀ ਵੱਲੋਂ ਉਹਨਾਂ ਦੇ ਖੂਬਸੂਰਤ ਪਿੰਡ ਦੀਆਂ ਵੀ ਖੂਬ ਤਾਰੀਫਾਂ ਵੀ ਕੀਤੀਆਂ ਹਨ। ਜਸਬੀਰ ਗੁਣਾਚੌਰੀਆ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਮ ਹੈ ਜਿੰਨ੍ਹਾਂ ਨੇ ਆਪਣੇ ਗੀਤਕਾਰੀ ਦੇ ਸਫ਼ਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਅਣਮੁੱਲੇ ਗੀਤ ਦਿੱਤੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network