ਦੇਖੋ ਵੀਡੀਓ: ਜਸਬੀਰ ਜੱਸੀ ਤੇ ਕੁਲਵਿੰਦਰ ਬਿੱਲਾ ਨੇ ਜਦੋਂ ਬੰਨੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਗੀਤ ‘ਤੇ ਰੰਗ

written by Lajwinder kaur | September 23, 2021

ਜਸਬੀਰ ਜੱਸੀ Jasbir Jassi ਦਾ ਮਸ਼ਹੂਰ ਗੀਤ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਜਿਸ ਨੇ ਸਭ ਦੇ ਦਿਲਾਂ ‘ਚ ਖਾਸ ਜਗਾ ਬਣਾਈ ਹੋਈ ਹੈ। ਇਹ ਗੀਤ ਅੱਜ ਵੀ ਸਦਾਬਹਾਰ ਗੀਤ ਹੈ। ਇਸ ਗੀਤ ਨੂੰ ਹਰ ਵਰਗ ਦੇ ਲੋਕਾਂ ਨੂੰ ਜ਼ਰੂਰ ਸੁਣਿਆ ਹੁੰਦਾ ਹੈ। ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਕੁਲਵਿੰਦਰ ਬਿੱਲਾ Kulwinder billa ਦੇ ਨਾਲ ਨਜ਼ਰ ਆ ਰਹੇ ਨੇ।

jasbir jassi image image source- instagram

ਹੋਰ ਪੜ੍ਹੋ : ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਵੀਡੀਓ ‘ਚ ਉਹ ਕੁਲਵਿੰਦਰ ਬਿੱਲਾ ਦੇ ਨਾਲ ਇਸ ਗੀਤ ਨੂੰ ਆਪਣੇ ਸਟਾਈਲ ‘ਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।ਪ੍ਰਸ਼ੰਸਕ ਕਮੈਂਟ ਕਰਕੇ ਦੋਵਾਂ ਦੀ ਤਾਰੀਫ ਕਰ ਰਹੇ ਨੇ ।

ਹੋਰ ਪੜ੍ਹੋ : ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

inside image of jasbir jassi and kulwinder bill together image source- instagram

ਜੇ ਗੱਲ ਕਰੀਏ ਜਸਬੀਰ ਜੱਸੀ ਦੀ ਤਾਂ ਉਹ ਇੱਕ ਲੰਬੇ ਅਰਸ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਜਸਬੀਰ ਜੱਸੀ ਪੰਜਾਬੀ ਇੰਡਸਟਰੀ ਬਹੁਤ ਸਾਰੇ ਹਿੱਟ ਗੀਤ ਜਿਵੇਂ ਦਿਲ ਲੈ ਗਈ ਕੁੜੀ ਗੁਜਰਾਤ ਦੀ, ਲੌਂਗ ਦਾ ਲਿਸ਼ਕਾਰਾ, ਕੋਕਾ ਤੇਰਾ ਕੋਕਾ, ਕੁੜੀ ਕੁੜੀ, ਮਿਰਜ਼ਾ ਆਦਿ ਤੇ ਨਾਲ ਹੀ ਕਈ ਫ਼ਿਲਮਾਂ ‘ਚ ਵੀ ਆਪਣੇ ਗੀਤ ਦੇ ਚੁੱਕੇ ਹਨ। ਉਧਰ ਗੱਲ ਕਰੀਏ ‘ਕਾਲੇ ਰੰਗ ਦਾ ਯਾਰ’ ਨਾਲ ਵਾਹ ਵਾਹੀ ਖੱਟਣ ਵਾਲੇ ਕੁਲਵਿੰਦਰ ਬਿੱਲਾ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਈ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

 

View this post on Instagram

 

A post shared by Jassi (@jassijasbir)

0 Comments
0

You may also like