ਗਾਇਕ ਜਸਬੀਰ ਜੱਸੀ ਆਪਣੇ ਨਵੇਂ ਗੀਤ ‘Badnaam’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | September 16, 2021

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ੂਹਰ ਗਾਇਕ ਜਸਬੀਰ ਜੱਸੀ Jasbir Jassi  ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਇੱਕ ਵਾਰ ਫਿਰ ਆਪਣੇ ਦਰਦ ਭਰੇ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਉਹ ਬਦਨਾਮ ‘Badnaam’ ਟਾਈਟਲ ਹੇਠ ਬਾਕਮਾਲ ਗੀਤ ਲੈ ਕੇ ਆਏ ਨੇ।

ਹੋਰ ਪੜ੍ਹੋ : ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ

inside image of jasbir jasssi new song badnaam-min

ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਪਰ ਉਹ ਪਿਆਰ ‘ਚ ਬਦਨਾਮ ਹੋ ਜਾਂਦਾ ਹੈ। ਉਹ ਆਪਣੀ ਮਹਿਬੂਬਾ ਨੂੰ ਦੱਸਦਾ ਹੈ ਕਿ ਤੇਰੇ ਸ਼ਹਿਰ ਚ ਕੋਈ ਇੰਨਾ ਮਸ਼ਹੂਰ ਨਹੀਂ ਹੋਇਆ ਜਿੰਨਾ ਮੈਂ ਬਦਨਾਮ ਹੋ ਗਿਆ। ਇਹ ਗੀਤ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਫ਼ਿਲਹਾਲ ਗੀਤ ਦਾ ਆਡੀਓ ਵੀਡੀਓ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਗੋਬੀ ਸਿੱਧੂ ਨੇ ਲਿਖੇ ਨੇ ਤੇ ਮਿਊਜ਼ਿਕ Simba Singh, Jerry Singh ਨੇ ਮਿਲਕੇ ਤਿਆਰ ਕੀਤਾ ਹੈ। JJ Musics ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

Jasbir jassi pp-min (1) Image From Instagram

ਦੱਸ ਦਈਏ ਜਸਬੀਰ ਜੱਸੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪਿੱਛੇ ਜਿਹੇ ਉਹ ਆਪਣੇ ਪਿੰਡ ਗਏ ਸੀ ਜਿਸ ਦੀਆਂ ਬਹੁਤ ਸਾਰੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ। ਜੇ ਗੱਲ ਕਰੀਏ ਜਸਬੀਰ ਜੱਸੀ ਦੇ ਕੰਮ ਦੀ ਤਾਂ ਉਹ ਪਿਛਲੇ ਮਹੀਨੇ ‘AZAADI’ ਟਾਈਟਲ ਹੇਠ ਗੀਤ ਲੈ ਕੇ ਆਏ ਸੀ। ਜਿਸ ਚ ਉਹ ਤੇ ਨੌਬੀ ਸਿੰਘ ਮਿਲਕੇ ਇਕੱਠੇ ਗਾਉਂਦੇ ਹੋਏ ਨਜ਼ਰ ਆਏ ਸੀ। ਦੱਸ ਦਈਏ ਗਾਇਕ ਜਸਬੀਰ ਜੱਸੀ ਇੱਕ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

0 Comments
0

You may also like