ਜਦੋਂ ਤੱਕ ਇਸ ਦੇਸ਼ ‘ਚ ਇੱਕ ਵੀ ਸਿੱਖ ਮੌਜੂਦ ਹੈ ਕਿਸੇ ਕੌਮ ਨੂੰ ਡਰਨ ਦੀ ਲੋੜ ਨਹੀਂ-ਜਸਬੀਰ ਜੱਸੀ

Written by  Shaminder   |  May 19th 2022 04:38 PM  |  Updated: May 19th 2022 04:38 PM

ਜਦੋਂ ਤੱਕ ਇਸ ਦੇਸ਼ ‘ਚ ਇੱਕ ਵੀ ਸਿੱਖ ਮੌਜੂਦ ਹੈ ਕਿਸੇ ਕੌਮ ਨੂੰ ਡਰਨ ਦੀ ਲੋੜ ਨਹੀਂ-ਜਸਬੀਰ ਜੱਸੀ

ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਕੈਪਸ਼ਨ ਲਿਖ ਕੇ ਨਵੀਂ ਚਰਚਾ ਛੇੜ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਦੇਸ਼ ‘ਚ ਕਿਸੇ ਕੌਮ ਜਾਂ ਮਜ਼ਹਬ ਨੂੰ ਕਿਸੇ ਹੋਰ ਕੌਮ ਤੋਂ ਕੋਈ ਖਤਰਾ ਹੈ ।

jasbir jassi image From instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

ਮੇਰਾ ਪੱਕਾ ਯਕੀਨ ਹੈ ਕਿ ਜਦੋਂ ਤੱਕ ਇਸ ਦੇਸ਼ ਵਿੱਚ ਇੱਕ ਵੀ ਸਿੱਖ ਮੌਜੂਦ ਹੈ ਤਾਂ ਕਿਸੇ ਵੀ ਕੌਮ ਨੂੰ ਡਰਨ ਦੀ ਲੋੜ ਨਹੀਂ ਹੈ । ਜਿਵੇਂ ਮੁਗਲਾਂ ਦੇ ਮੁਕਾਬਲੇ ਉਸ ਵੇਲੇ ਸਿੱਖ ਖੜੇ ਸਨ, ਓਦਾਂ ਹੀ ਹੁਣ ਵੀ ਕਿਸੇ ‘ਤੁੇ ਉਹ ਜ਼ੁਲਮ ਨਹੀਂ ਹੋਣ ਦੇਣਗੇ’। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਮਓ ਆਫਿਸ ਨੂੰ ਵੀ ਟੈਗ ਕੀਤਾ ਹੈ।

jasbir jassi image From instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਸਬੀਰ ਜੱਸੀ ਨੇ ਬੀਤੇ ਦਿਨੀਂ ਵੀ ਪੰਜਾਬ ਦੇ ਮਰਹੂਮ ਡੀਜੀਪੀ ਕੇਪੀਐੱਸ ਗਿੱਲ ਦੇ ਬਾਰੇ ਵੀ ਇੱਕ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਏ ਸਨ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ ।

Jasbir jassi image From instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਸੂਫ਼ੀ ਸੰਗੀਤ ਹੋਵੇ ਜਾਂ ਫਿਰ ਖੇਤੀ ਕਿਰਸਾਨੀ ਦੇ ਨਾਲ ਸਬੰਧਤ ਗੀਤ ਹੋਣ ਜ਼ਿੰਦਗੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network