ਗਾਇਕ ਜਸਬੀਰ ਜੱਸੀ ਨੇ ਗੁਰਦੁਆਰਾ ਪਟਨਾ ਸਾਹਿਬ ਦੇ ਕੀਤੇ ਦਰਸ਼ਨ ,ਵੇਖੋ ਵੀਡਿਓ 

Written by  Shaminder   |  February 08th 2019 02:00 PM  |  Updated: February 08th 2019 02:00 PM

ਗਾਇਕ ਜਸਬੀਰ ਜੱਸੀ ਨੇ ਗੁਰਦੁਆਰਾ ਪਟਨਾ ਸਾਹਿਬ ਦੇ ਕੀਤੇ ਦਰਸ਼ਨ ,ਵੇਖੋ ਵੀਡਿਓ 

ਗਾਇਕ ਜਸਬੀਰ ਜੱਸੀ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਤਖਤ ਸ਼੍ਰੀ ਪਟਨਾ ਸਾਹਿਬ 'ਚ ਮੱਥਾ ਟੇਕਣ ਪਹੁੰਚੇ ਹੋਏ ਹਨ । ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦੇ ਨਾ ਸਿਰਫ ਉਨ੍ਹਾਂ ਨੇ ਦਰਸ਼ਨ ਕੀਤੇ,ਬਲਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ :5000 ਬੈਠਕਾਂ ਅਤੇ 3000 ਡੰਡ ਕੱਢਦਾ ਸੀ ਦੰਗਲ ਦਾ ਬੇਤਾਜ਼ ਬਾਦਸ਼ਾਹ ਗਾਮਾ ਪਹਿਲਵਾਨ, ਜਾਣੋਂ ਜ਼ਿੰਦਗੀ ਦੀ ਪੂਰੀ ਕਹਾਣੀ

https://www.facebook.com/JasbirJassi/videos/343711119688756/

ਉੁਨ੍ਹਾਂ ਨੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਨਾ ਸਿਰਫ ਸ਼ਬਦ ਕੀਰਤਨ ਸਰਵਣ ਕੀਤਾ ,ਬਲਕਿ ਗੁਰਦੁਆਰਾ ਸਾਹਿਬ 'ਚ ਬਣੇ ਖੂਹ ਸਾਹਿਬ ,ਪੰਘੂੜਾ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕੀਤੇ ।

jasbir jassi के लिए इमेज परिणाम

ਤੁਹਾਨੂੰ ਦੱਸ ਦਈਏ ਕਿ ਜਸਬੀਰ ਜੱਸੀ ਪਿਛਲੇ ਦਿਨੀਂ ਬਿਹਾਰ ਗਏ ਸਨ । ਜਿੱਥੇ ਉਨ੍ਹਾਂ ਨੇ ਭੋਜਪੁਰੀ ਗੀਤ ਗਾਉਂਦੇ ਹੋਏ ਵੀ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਸੀ ,ਇਸ ਤੋਂ ਬਾਅਦ ਉਹ ਗੁਰੁ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕਣ ਵੀ ਪਹੁੰਚੇ ਸਨ । ਤੁਸੀਂ ਵੀ ਜਸਬੀਰ ਜੱਸੀ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network