ਜਸਬੀਰ ਜੱਸੀ ਦੇ ਨਵੇਂ ਗਾਣੇ ‘ਮੇਰੀ ਚੰਨੋ’ ’ਚ ਇਸ ਵਾਰ ਹੋਵੇਗਾ ਕੁਝ ਖ਼ਾਸ

Written by  Rupinder Kaler   |  December 16th 2019 01:11 PM  |  Updated: December 16th 2019 01:11 PM

ਜਸਬੀਰ ਜੱਸੀ ਦੇ ਨਵੇਂ ਗਾਣੇ ‘ਮੇਰੀ ਚੰਨੋ’ ’ਚ ਇਸ ਵਾਰ ਹੋਵੇਗਾ ਕੁਝ ਖ਼ਾਸ

‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਵਰਗਾ ਹਿੱਟ ਗਾਣਾ ਦੇਣ ਵਾਲੇ ਜਸਬੀਰ ਜੱਸੀ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ । ਇਸ ਗਾਣੇ ਦਾ ਪੋਸਟਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਜੱਸੀ ਵੱਲੋਂ ਇਸ ਗਾਣੇ ਨੂੰ ‘ਮੇਰੀ ਚੰਨੋ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਜੱਸੀ ਨੇ ਇਸ ਗਾਣੇ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ ।

https://www.instagram.com/p/B52H0UYDbEe/

ਜੱਸੀ ਨੇ ਇੱਕ ਵੈੱਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਹੈ ਕਿ ਇਸ ਗਾਣੇ ਵਿੱਚ ਉਹਨਾਂ ਨੇ ਪਹਿਲੀ ਵਾਰ ਰੈਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਗਾਣਾ ਦਸੰਬਰ ਵਿੱਚ ਹੀ ਰਿਲੀਜ਼ ਹੋ ਸਕਦਾ ਹੈ । ਜੱਸੀ ਨੇ ਦੱਸਿਆ ਕਿ ਇਹ ਗਾਣਾ ਹਰ ਇੱਕ ਨੂੰ ਪਸੰਦ ਆਏਗਾ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਜਾਂ ਫਿਰ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ ।

https://www.instagram.com/p/B6F-HqPD7JQ/

ਇੱਥੇ ਹੀ ਬਸ ਨਹੀਂ ਜੱਸੀ ਨੇ ਇਹ ਗਾਣਾ ਪੰਜ ਵਾਰ ਗ੍ਰੈਮੀ ਪੁਰਸਕਾਰ ਜੇਤੂ ਜੈਫ ਭਾਸਕਰ ਨਾਲ ਮਿਲ ਕੇ ਬਣਾਇਆ ਹੈ । ਇਸ ਗਾਣੇ ਨੂੰ ਤਿਆਰ ਕਰਨ ਵਿੱਚ ਜੱਸੀ ਨੂੰ ਲੱਗਪਗ ਡੇਢ ਸਾਲ ਦਾ ਸਮਾਂ ਲੱਗਾ ਹੈ ਕਿਉਂਕਿ ਜੈਫ ਭਾਸਕਰ ਕੁਝ ਹੋਰ ਗਾਇਕਾਂ ਨਾਲ ਕੰਮ ਵਿੱਚ ਰੁਝੇ ਹੋਏ ਸਨ ।

https://www.instagram.com/p/B5B-c4zBUGz/

ਜੱਸੀ ਦਾ ਇਸ ਤੋਂ ਪਹਿਲਾਂ ਵੀ ‘ਚੰਨੋ ਦਾ ਜਵਾਨੀ ਵਿੱਚ ਪੈਰ ਪੇ ਗਿਆ’ ਟਾਈਟਲ ਹੇਠ ਗਾਣਾ ਰਿਲੀਜ਼ ਹੋਇਆ ਸੀ । ਇਹ ਗਾਣਾ ਵੀ ਆਪਣੇ ਸਮੇਂ ਦਾ ਸੁਪਰਹਿਟ ਸੀ ਤੇ ਅੱਜ ਵੀ ਇਹ ਗਾਣਾ ਡੀਜੇ ਦੀ ਸ਼ਾਨ ਬਣਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network