ਜਸਲੀਨ ਮਠਾਰੂ ਨੇ ਰੈੱਡ ਲਹਿੰਗੇ ‘ਚ ਰੈਂਪ ਵਾਕ ਕਰਦੇ ਹੋਏ ਕਿਹਾ ‘ਮੈਂ ਚਲੀ ਸਸੂਰਾਲ’, ਵੀਡੀਓ ਵਾਇਰਲ

Written by  Shaminder   |  November 18th 2020 11:44 AM  |  Updated: November 18th 2020 11:44 AM

ਜਸਲੀਨ ਮਠਾਰੂ ਨੇ ਰੈੱਡ ਲਹਿੰਗੇ ‘ਚ ਰੈਂਪ ਵਾਕ ਕਰਦੇ ਹੋਏ ਕਿਹਾ ‘ਮੈਂ ਚਲੀ ਸਸੂਰਾਲ’, ਵੀਡੀਓ ਵਾਇਰਲ

ਅਦਾਕਾਰਾ ਅਤੇ ਗਾਇਕਾ ਜਸਲੀਨ ਮਠਾਰੂ ਨੇ ਟੀਵੀ ਦੇ ਪ੍ਰਸਿੱਧ ਰਿਆਲਟੀ ਸ਼ੋਅ ਬਿੱਗ ਬੌਸ ਦੇ 12ਵੇਂ ਸੀਜ਼ਨ ‘ਚ ਖੂਬ ਸੁਰਖੀਆਂ ਵਟੋਰੀਆਂ ਸਨ। ਹਾਲਾਂਕਿ ਉਹ ਫਿਨਾਲੇ ਦੀ ਰੇਸ ‘ਚ ਪਿੱਛੜ ਗਈ ਸੀ, ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਕੋਈ ਕਮੀ ਨਹੀਂ ਆਈ ।

jasleen

ਅਦਾਕਾਰਾ ਹਮੇਸ਼ਾ ਹੀ ਆਪਣੀਆਂ ਨਵੀਆਂ-ਨਵੀਆਂ ਪੋਸਟਾਂ ਦੇ ਨਾਲ ਸੁਰਖੀਆਂ ਵਟੋਰਦੀ ਰਹਿੰਦੀ ਹੈ।ਜਸਲੀਨ ਮਠਾਰੂ ਦੀਆਂ ਸੋਸ਼ਲ ਮੀਡੀਆ ਪੋਸਟ ਕਈ ਵਾਰ ਖੂਬ ਚਰਚਾ ‘ਚ ਰਹਿੰਦੀ ਹੈ ।

ਹੋਰ ਪੜ੍ਹੋ : ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ

jasleen

ਹਾਲ ਹੀ ‘ਚ ਜਸਲੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਦੁਲਹਨ ਦੇ ਲਿਬਾਸ ‘ਚ ਨਜ਼ਰ ਆ ਰਹੀ ਹੈ।

jasleen

ਵੀਡੀਓ ‘ਚ ਜਸਲੀਨ ‘ਜਾ ਬੇਟੀ ਸਸੂਰਾਲ ਤੂੰ ਜਾ’ ‘ਤੇ ਜ਼ਬਰਦਸਤ ਅੰਦਾਜ਼ ‘ਚ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ ਹਾਲਾਂਕਿ ਵੀਡੀਓ ‘ਚ ਖ਼ਾਸ ਗੱਲ ਇਹ ਹੈ ਕਿ ਅਦਾਕਾਰਾ ਲਹਿੰਗੇ ਦੀ ਜਗ੍ਹਾ ਸ਼ਾਟਸ ਪਾਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਉਨ੍ਹਾਂ ਨੇ ਰੈੱਡ ਕਲਰ ਦਾ ਦੁੱਪਟਾ ਵੀ ਲਿਆ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network