ਜਸਲੀਨ ਮਠਾੜੂ ਨੇ ਬੁਰਾ ਫਸਾਇਆ ਦੀਪਕ ਠਾਕੁਰ, ਇਸ ਵੀਡੀਓ ਕਰਕੇ ਪੁਲਿਸ ਕੋਲ ਦਰਜ ਕਰਵਾਇਆ ਮਾਮਲਾ

Written by  Rupinder Kaler   |  June 18th 2019 04:59 PM  |  Updated: June 18th 2019 04:59 PM

ਜਸਲੀਨ ਮਠਾੜੂ ਨੇ ਬੁਰਾ ਫਸਾਇਆ ਦੀਪਕ ਠਾਕੁਰ, ਇਸ ਵੀਡੀਓ ਕਰਕੇ ਪੁਲਿਸ ਕੋਲ ਦਰਜ ਕਰਵਾਇਆ ਮਾਮਲਾ

ਅਨੂਪ ਜਲੋਟਾ ਕਰਕੇ ਸੁਰਖੀਆਂ ਵਿੱਚ ਆਈ ਜਸਲੀਨ ਮਠਾੜੂ ਨੇ ਦੀਪਕ ਠਾਕੁਰ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਟਿੱਕ ਟੌਕ ਐਪ 'ਤੇ ਜਸਲੀਨ ਸਬੰਧੀ ਅਸ਼ਲੀਲ ਵੀਡੀਓ ਪੋਸਟ ਕਰਨ ਦਾ ਹੈ। ਇਸ ਨੂੰ ਬਨਾਉਣ ਲਈ ਦੀਪਕ ਨੇ ਇੱਕ ਛੋਟੇ ਬੱਚੇ ਦਾ ਇਸਤੇਮਾਲ ਕੀਤਾ ਹੈ। ਇਸ ਵੀਡੀਓ 'ਚ ਬੱਚਾ ਤੇ ਦੀਪਕ ਗੱਲਾਂ ਕਰ ਰਹੇ ਹਨ ਜਿਸ 'ਚ ਦੀਪਕ ਬੱਚੇ ਨੂੰ ਪੁੱਛਦਾ ਹੈ ਕਿ ਜੇਕਰ ਬਿੱਗ ਬੌਸ 'ਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੁਹ ਕੀ ਕਰੇਗਾ?

https://www.instagram.com/p/BywyDx7gHjU/

ਇਸ ਦੇ ਜਵਾਬ 'ਚ ਬੱਚਾ ਕਹਿੰਦਾ ਹੈ ਕਿ ਉਹ ਜਸਲੀਨ ਨਾਲ ਸਵੀਮਿੰਗ ਪੂਲ 'ਚ ਨਹਾਉਣਾ ਚਾਹੇਗਾ। ਅਜਿਹੇ 'ਚ ਦੀਪਕ ਹੱਸਦੇ ਹੋਏ ਉਸ ਨੂੰ ਸ਼ਾਬਾਸੀ ਦਿੰਦਾ ਹੈ। ਦੀਪਕ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤੇ ਬਾਅਦ 'ਚ ਇਹ ਵਾਇਰਲ ਹੋ ਗਿਆ।

https://www.instagram.com/p/By2D-LYnfMQ/

ਜਸਲੀਨ ਦੇ ਪਿਤਾ ਨੇ ਇਸ ਸਬੰਧੀ ਓਸ਼ੀਵਾਰਾ ਥਾਣੇ 'ਚ ਸ਼ਿਕਾਇਤ ਦਾਇਰ ਕੀਤੀ ਹੈ। ਦੀਪਕ ਨੇ ਆਪਣੇ ਕੀਤੇ 'ਤੇ ਮੁਆਫੀ ਮੰਗੀ। ਇਸ ਦੇ ਨਾਲ ਹੀ ਫੋਨ 'ਤੇ ਹੀ ਉਸ ਨੇ ਦੁਬਾਰਾ ਅਜਿਹਾ ਨਾ ਕਰਨ ਦੀ ਗੱਲ ਵੀ ਕੀਤੀ। ਦੀਪਕ ਨੇ ਮੁਆਫੀ ਮੰਗਦੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।

https://www.instagram.com/p/By2ERzkHrrl/

ਇਸ ਦੇ ਨਾਲ ਹੀ ਦੀਪਕ ਨੇ ਵੀਡੀਓ 'ਚ ਕਿਹਾ ਹੈ ਕਿ ਜੇਕਰ ਜਸਲੀਨ ਨੂੰ ਉਸ ਤੋਂ ਕੋਈ ਨਾਰਾਜ਼ਗੀ ਸੀ ਤਾਂ ਉਸ ਨੂੰ ਸਿੱਧੇ ਤੌਰ 'ਤੇ ਫੋਨ ਕਰਨਾ ਚਾਹੀਦਾ ਸੀ ਨਾ ਕਿ ਮਾਮਲੇ ਨੂੰ ਏਨਾ ਵਧਾਉਣਾ ਚਾਹੀਦਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network