ਜਾਣੋ ਕਿਉਂ ਜੈਸਮੀਨ ਅਖ਼ਤਰ ਨਹੀਂ ਛੱਡ ਸਕਦੀ ਆਪਣੀਆਂ ਪੱਕੀਆਂ ਫਰੈਂਡਾਂ ਦਾ ਸਾਥ, ਦੇਖੋ ਵੀਡੀਓ

Written by  Aaseen Khan   |  April 19th 2019 01:18 PM  |  Updated: April 19th 2019 01:18 PM

ਜਾਣੋ ਕਿਉਂ ਜੈਸਮੀਨ ਅਖ਼ਤਰ ਨਹੀਂ ਛੱਡ ਸਕਦੀ ਆਪਣੀਆਂ ਪੱਕੀਆਂ ਫਰੈਂਡਾਂ ਦਾ ਸਾਥ, ਦੇਖੋ ਵੀਡੀਓ

ਜਾਣੋ ਕਿਉਂ ਜੈਸਮੀਨ ਅਖ਼ਤਰ ਨਹੀਂ ਛੱਡ ਸਕਦੀ ਆਪਣੀਆਂ ਪੱਕੀਆਂ ਫਰੈਂਡਾਂ ਦਾ ਸਾਥ, ਦੇਖੋ ਵੀਡੀਓ : ਪੰਜਾਬ ਦੀ ਨਾਮਵਰ ਗਾਇਕਾ ਜੈਸਮੀਨ ਅਖ਼ਤਰ ਦਾ ਨਵਾਂ ਗੀਤ 'ਫਰੈਂਡਾਂ ਪੱਕੀਆਂ' ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਹੋ ਚੁੱਕਿਆ ਹੈ। ਜੈਸਮੀਨ ਅਖ਼ਤਰ ਦਾ ਇਹ ਗੀਤ ਬਹੁਤ ਹੀ ਸ਼ਾਨਦਾਰ ਹੈ ਜਿਸ 'ਚ ਉਹ ਆਪਣੀਆਂ ਸਹੇਲੀਆਂ ਦੀ ਗੱਲ ਕਰ ਰਹੇ ਹਨ। ਯਾਰਾਂ ਦੋਸਤਾਂ ਤੇ ਪੰਜਾਬੀ ਇੰਡਸਟਰੀ 'ਚ ਹੁਣ ਤੱਕ ਬਹੁਤ ਸਾਰੇ ਗੀਤ ਆਏ ਹਨ ਪਰ ਇਸ 'ਚ ਜੈਸਮੀਨ ਨੇ ਪੱਕੀਆਂ ਸਹੇਲੀਆਂ ਦੀ ਗੱਲ ਕੀਤੀ ਹੈ ਜਿੰਨ੍ਹਾਂ ਨੂੰ ਉਹ ਛੱਡ ਨਹੀਂ ਸਕਦੇ।

ਯੂ ਟਿਊਬ 'ਤੇ ਇਹ ਗੀਤ ਜਸਨੂਰ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਹੋਇਆ ਹੈ। ਜੈਸਮੀਨ ਅਖ਼ਤਰ ਦੇ ਇਸ ਗੀਤ ਦੇ ਬੋਲ ਜੱਗੀ ਕੌਲ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ Gush Sembhi ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਵੀ ਕਾਫੀ ਰੋਚਕ ਹੈ ਜਿਸ ਨੂੰ ਬਰਿੰਦਰ ਸਿੰਘ ਮਾਰਵਾਹਾ ਨੇ ਡਾਇਰੈਕਟ ਕੀਤਾ ਅਤੇ ਬਰੇਵ ਆਰਟਜ਼ ਦੀ ਪ੍ਰੋਡਕਸ਼ਨ 'ਚ ਫ਼ਿਲਮਾਇਆ ਗਿਆ ਹੈ। ਜੈਸਮੀਨ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ : 'ਜ਼ਿੰਦਗੀ ਰਹੀ ਟੱਕਰਾਂਗੇ ਕੁਝ ਬਣਕੇ ਖਾਸ ਕੁੜੇ' ਪਰਦੀਪ ਸਰਾਂ ਦਾ ਗੀਤ 'ਗੋਲਡ ਡਿੱਗਰ' ਮੋਹ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

 

View this post on Instagram

 

hnji kida lagya g friendaan pakkiyan ?

A post shared by Jasmeen Akhtar (@jasmeenakhtarofficial) on

ਜੈਸਮੀਨ ਅਖ਼ਤਰ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ, ਜਿੰਨ੍ਹਾਂ 'ਚ ਟੁੱਟ ਪੈਣਿਆਂ, ਗੁੱਟ 'ਤੇ ਰੁਮਾਲ, ਕਮਲ਼ੀ ਆਦਿ ਵਰਗੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਡੇ ਗਾਇਕਾਂ ਨਾਲ ਜੈਸਮੀਨ ਡਿਊਟ ਗੀਤ ਵੀ ਗਾ ਚੁੱਕੇ ਹਨ। ਉਹਨਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network