ਜੈਸਮੀਨ ਅਖਤਰ ਦਾ ਨਵਾਂ ਗੀਤ ‘ਮੁਟਿਆਰ’ ਰਿਲੀਜ਼

written by Shaminder | July 01, 2021

ਜੈਸਮੀਨ ਅਖਤਰ ਦਾ ਨਵਾਂ ਗੀਤ ‘ਮੁਟਿਆਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੱਤੇਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੀ ਮੈਗਨੇਟ ਨੇ । ਇਸ ਗੀਤ ‘ਚ ਇੱਕ ਕੁੜੀ ਦੀ ਸੋਚ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੇ ਪਿਤਾ ਦੀ ਪੱਗ ਦੀ ਲਾਜ ਰੱਖਦੀ ਹੋਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਹਮੇਸ਼ਾ ਹੀ ਦਬਾ ਕੇ ਰੱਖਦੀ ਹੈ ।

Jasmeen akhtar

ਹੋਰ ਪੜ੍ਹੋ : ਅੱਜ ਹੈ ਕੌਮੀ ਡਾਕਟਰ ਦਿਹਾੜਾ : ਜਾਣੋਂ ਇਸ ਦਾ ਇਤਿਹਾਸ ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਹਾੜਾ 

Jasmeen Akhtar song

ਇਸ ਦੇ ਨਾਲ ਹੀ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਹਰ ਵੇਲੇ ਉਸ ਦੇ ਜ਼ਿਹਨ ‘ਚ ਰਹਿੰਦਾ ਹੈ । ਇਹੀ ਕਾਰਨ ਹੈ ਕਿ ਉਹ ਕਦੇ ਵੀ ਅਜਿਹਾ ਕੰਮ ਕਰਨ ਦੇ ਬਾਰੇ ਨਹੀਂ ਸੋਚਦੀ ਜਿਸ ਕਾਰਨ ਉਸ ਦੇ ਭਰਾਵਾਂ ਨੂੰ ਕਿਸੇ ਦੇ ਸਾਹਮਣੇ ਨੀਵਾਂ ਹੋ ਕੇ ਤੁਰਨਾ ਪਏ ।

Jasmeen Akhtar.

ਇਸ ਦੇ ਨਾਲ ਹੀ ਇਹ ਮੁਟਿਆਰ ਇਹ ਵੀ ਜਾਣਦੀ ਹੈ ਕਿ ਜ਼ਮਾਨਾ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ, ਪਰ ਇਹੋ ਜਿਹੀਆਂ ਪੜ੍ਹਾਈਆਂ ਤੋਂ ਉਹ ਕੋਹਾਂ ਦੂਰ ਹੈ । ਜੈਸਮੀਨ ਅਖਤਰ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਗੀਤ ਦੇ ਜ਼ਰੀਏ ਧੀਆਂ ਨੂੰ ਬਹੁਤ ਹੀ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕਾ ਵੱਲੋਂ ਕੀਤੀ ਗਈ ਹੈ ।

You may also like