
ਟੀਵੀ ਜਗਤ ਦੀ ਮਸ਼ਹੂਰ ਜੋੜੀ ਐਲੀ ਗੋਨੀ (Aly Goni) ਤੇ ਜੈਸਮੀਨ ਭਸੀਨ (Jasmin Bhasin) ਆਪਣੀ ਲਵ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ 'ਚ ਹਨ। ਇਸ ਜੋੜੀ ਦੀ ਲਵ ਸਟੋਰੀ ਬਿੱਗ ਬੌਸ-14 ਤੋਂ ਸ਼ੁਰੂ ਹੋਈ ਸੀ ਤੇ ਉਸ ਸਮੇਂ ਤੋਂ ਹੀ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜੈਸਮੀਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਨੇ ਜੈਸਮੀਨ ਤੋਂ ਪੁੱਛਿਆ ਕੀ ਉਸ ਨੇ ਐਲੀ ਗੋਨੀ ਨਾਲ ਵਿਆਹ ਕਰਵਾ ਲਿਆ ਹੈ।

ਬਿੱਗ ਬੌਸ ਫੇਮ ਜੈਸਮੀਨ ਭਸੀਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਵਿ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦਿਲਚਸਪ ਪੋਸਟਾਂ ਸ਼ੇਅਰ ਕਰਦੀ ਹੈ। ਜੈਸਮੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਦੇ ਨਾਲ ਜੈਸਮੀਨ ਨੇ ਕੈਪਸ਼ਨ ਲਿਖਿਆ ਸ਼ਾਈਨ ਤੇ ਸਮਾਈਲ☺️ !
View this post on Instagram
ਇਸ ਤਸਵੀਰ ਦੇ ਵਿੱਚ ਖ਼ਾਸ ਗੱਲ ਇਹ ਹੈ ਕਿ ਜੈਸਮੀਨ ਭਸੀਨ ਨੇ ਇੱਕ ਪਰਪਲ ਰੰਗ ਦੀ ਜੀਨਸ ਨਾਲ ਇੱਕ ਗ੍ਰੇ ਕਲਰ ਜੈਕਟ ਪਾਈ ਹੋਈ ਹੈ ਤੇ ਇਸ ਨਾਲ ਵ੍ਹਾਈਟ ਸ਼ੂਜ਼ ਮੈਚ ਕੀਤੇ ਹਨ। ਇਸ ਤਸਵੀਰ 'ਚ ਇੱਕ ਖ਼ਾਸ ਗੱਲ ਹੋਰ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਹੈ ਤਸਵੀਰ ਦੇ ਵਿੱਚ ਜੈਸਮੀਨ ਦੇ ਹੱਥਾਂ 'ਚ ਪਾਇਆ ਹੋਇਆ ਲਾਲ ਰੰਗ ਦਾ ਚੂੜਾ। ਤਸਵੀਰ ਦੇ ਵਿੱਚ ਜੈਸਮੀਨ ਬਹੁਤ ਖੁਸ਼ ਤੇ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ।

ਜੈਸਮੀਨ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਦੁਚਿੱਤੀ 'ਚ ਪੈ ਗਏ ਹਨ। ਕਈ ਫੈਨਜ਼ ਨੇ ਜੈਸਮੀਨ ਕੋਲੋਂ ਪੁੱਛਿਆ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਐਲੀ ਗੋਨੀ ਨਾਲ ਵਿਆਹ ਕਰਵਾ ਲਿਆ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਉਹ ਨਵੇਂ ਸਾਲ ਦੇ ਵਿੱਚ ਵਿਆਹ ਕਰਵਾ ਕੇ ਆਪਣਾ ਨਵਾਂ ਸਰਨੇਮ ਕਿਉਂ ਨਹੀਂ ਰੱਖ ਲੈਂਦੀ।

ਹੋਰ ਪੜ੍ਹੋ : Birthday Special : ਸੁਤਾਪਾ ਸਿਕੰਦਰ ਨੇ ਦੱਸੀ ਪਤੀ ਇਰਫਾਨ ਖ਼ਾਨ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ
ਇਹ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਇਸ ਵਿੱਚ ਜੈਸਮੀਨ ਇੱਕ ਸੁਹਾਗਨ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਜਿਥੇ ਇੱਕ ਪਾਸੇ ਕੁਝ ਫੈਨਜ਼ ਨੇ ਜੈਸਮੀਨ ਤੋਂ ਵਿਆਹ ਬਾਰੇ ਸਵਾਲ ਪੁੱਛੇ ਹਨ, ਉਥੇ ਹੀ ਕੁਝ ਲੋਕ ਇਸ ਨੂੰ ਉਸ ਦੇ ਅਪਕਮਿੰਗ ਪ੍ਰੋਜੈਕਟ ਦੀ ਝਲਕ ਦੱਸ ਰਹੇ ਹਨ। ਫਿਲਹਾਲ ਬੀ-ਟਾਊਨ ਦੇ ਇਸ ਪਿਆਰੇ ਕਪਲ (ਜੈਸਮੀਨ ਤੇ ਐਲੀ ਗੋਨੀ) ਨੇ ਆਪਣੇ ਵਿਆਹ ਬਾਰੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ।