ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਹਨੀਮੂਨ’ ‘ਚ ਨਜ਼ਰ ਆਏਗੀ ਜੈਸਮੀਨ ਭਸੀਨ

written by Shaminder | January 11, 2022

ਗਿੱਪੀ ਗਰੇਵਾਲ (Gippy Grewal) ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਜਲਦ ਹੀ ਗਿੱਪੀ ਗਰੇਵਾਲ ਜੈਸਮੀਨ ਭਸੀਨ  (Jasmin Bhasin) ਦੇ ਨਾਲ ਨਜ਼ਰ ਆਉਣਗੇ । ਜਿਸ ਦਾ ਖੁਲਾਸਾ ਜੈਸਮੀਨ ਭਸੀਨ ਨੇ ਇੱਕ ਪੋਸਟ ਪਾ ਕੇ ਕੀਤਾ ਹੈ । ਜੈਸਮੀਨ ਭਸੀਨ ਨੇ ਗਿੱਪੀ ਗਰੇਵਾਲ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਨਵੇਂ ਸਫ਼ਰ ਦੀ ਸ਼ੁਰੂਆਤ’। ਹੱਥਾਂ ‘ਚ ਚੂੜਾ ਪਾਈ ਜੈਸਮੀਨ ਭਸੀਨ ਆਪਣੇ ਇਸ ਨਵੇਂ ਸਫ਼ਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਸ ਨੇ ਹੁਣ ਪੰਜਾਬੀ ਫ਼ਿਲਮਾਂ ਦਾ ਰੁਖ ਕਰ ਲਿਆ ਹੈ ।

Gippy Grewal and jasmin image From instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਸਾਂਝਾ ਕੀਤਾ ਨੱਬੇ ਦੇ ਦਹਾਕੇ ਦਾ ਵੀਡੀਓ, ਜਦੋਂ ਪਰਮਿੰਦਰ ਸੰਧੂ ਨਾਲ ਜਾਂਦੇ ਸੀ ਗਾਉਣ

ਇਸ ਨਵੀਂ ਫ਼ਿਲਮ ਦਾ ਨਾਮ ਹੈ ‘ਹਨੀਮੂਨ’ । ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਇਹ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ ।ਇਨ੍ਹਾਂ ਤਸਵੀਰਾਂ 'ਚ ਜੈਸਮੀਨ ਭਸੀਨ ਨੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਰੰਗ ਦਾ ਸਵੈਟਰ ਪਾਈ ਨਜ਼ਰ ਆ ਰਹੀ ਹੈ। ਹੱਥਾਂ 'ਚ ਚੂੜਾ ਪਾ ਕੇ ਅਤੇ ਵਾਲਾਂ 'ਤੇ ਬ੍ਰੇਡਿੰਗ ਕਰਦੀ ਜੈਸਮੀਨ ਭਸੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ।

Gippy Grewal image From instagram

ਉਨ੍ਹਾਂ ਦੀ ਨਵੀਂ ਫਿਲਮ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹੋ ਗਏ ਹਨ। ਇਹ ਇੱਕ ਪੰਜਾਬੀ ਰੋਮ-ਕਾਮ ਫਿਲਮ ਹੈ। ਹਰਮਨ ਬਵੇਜਾ, ਵਿੱਕੀ ਬਾਹਰੀ ਨੇ ਵੀ ਫਿਲਮ ਦੇ ਸੈੱਟ ਤੋਂ ਇੱਕ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਲੈਪ ਬੋਰਡ ਫੜੇ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ 'ਚ ਹੋ ਰਹੀ ਹੈ। ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

View this post on Instagram

 

A post shared by Jasmin Bhasin (@jasminbhasin2806)

 

You may also like